ਗਰਮੀਆਂ ਦੇ ਮੌਸਮ ਲਈ ਜਨ ਸਿਹਤ ਸਲਾਹ
ਚਲ ਰਹੇ ਗਰਮੀਆਂ ਦੇ ਮੌਸਮ ਅਤੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਵਧਦੇ ਜੋਖਮ ਨੂੰ ਦੇਖਦੇ ਹੋਏ, ਫੂਡ ਸੇਫਟੀ ਵਿਭਾਗ, ਚੰਡੀਗੜ੍ਹ ਆਮ ਲੋਕਾਂ ਨੂੰ ਫਲਾਂ ਦੀ ਖਰੀਦ ਅਤੇ ਉਪਭੋਗ ਦੇ ਦੌਰਾਨ ਨਿਮਨਲਿਖਤ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਾ ਹੈ:
* ਸੜਕ ਕਿਨਾਰੇ ਠੇਲਿਆਂ, ਰੇਹੜੀ ਬਜ਼ਾਰਾਂ ਅਤੇ ਖੁੱਲ੍ਹੇ ਵਿੱਚ ਵਿਕਣ ਵਾਲੇ ਕਟੇ ਜਾਂ ਛਿੱਲੇ ਹੋਏ ਫਲਾਂ ਦਾ ਸੇਵਨ ਨਾ ਕਰੋ। ਇਹ ਧੂੜ, ਮੱਖੀਆਂ ਅਤੇ ਹੋਰ ਪ੍ਰਕਾਰ ਦੇ ਪ੍ਰਦੂਸ਼ਣ ਦੇ ਸੰਪਰਕ ਵਿੱਚ ਹੁੰਦੇ ਹਨ।
* ਜ਼ਿਆਦਾ ਪੱਕੇ ਹੋਏ, ਦਬੇ ਹੋਏ, ਖਰਾਬ ਹੋਏ ਜਾਂ ਅਸਾਧਾਰਣ ਗੰਧ/ਦਿਖਾਵਟ ਵਾਲੇ ਫਲ ਨਾ ਖਰੀਦੋ।
* ਸਾਰੇ ਫਲਾਂ ਨੂੰ ਖਾਣ ਤੋਂ ਪਹਿਲਾਂ ਸਵੱਛ ਪੀਣ ਯੋਗ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ, ਭਾਵੇਂ ਉਨ੍ਹਾਂ ਨੂੰ ਛਿੱਲਣਾ ਹੀ ਹੋਵੇ।
* ਕੇਵਲ ਸਾਫ਼-ਸੁਥਰੇ ਅਤੇ ਸਵੱਛਤਾ ਬਣਾਈ ਰੱਖਣ ਵਾਲੇ ਦੁਕਾਨਦਾਰਾਂ/ਵਿਕ੍ਰੇਤਾਵਾਂ ਤੋਂ ਹੀ ਫਲ ਖਰੀਦੋ।
* ਕਟੇ ਹੋਏ ਫਲਾਂ ਦਾ ਤੁਰੰਤ ਸੇਵਨ ਕਰੋ। ਵਿਸ਼ੇਸ਼ ਕਰਕੇ ਗਰਮ ਮੌਸਮ ਵਿੱਚ ਇਨ੍ਹਾਂ ਨੂੰ ਅਧਿਕ ਸਮੇਂ ਤੱਕ ਸੁਰੱਖਿਅਤ ਨਾ ਰੱਖੋ।
ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਤਰਕ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਸਵੱਛ ਪਿਰਤਾਂ ਦੀ ਸੂਚਨਾ ਵੈੱਬ-ਅਧਾਰਿਤ ਐਪਲੀਕੇਸ਼ਨ ਜਾਂ 'ਫੂਡ ਸੇਫਟੀ ਕਨੈਕਟ' ਮੋਬਾਈਲ ਐਪ' ਡਾਊਨਲੋਡ ਕਰਕੇ ਉਸ ਦੇ ਜ਼ਰੀਏ ਦੇਣ।