ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ ਪ੍ਰਾਜੈਕਟ ਨੂੰ ਮਨਜ਼ੂਰੀ 

ਪੀ. ਜੀ. ਆਈ. ਐਡਵਾਂਸ ਆਈ ਸੈਂਟਰ ਦਾ 98 ਕਰੋੜ ਨਾਲ ਹੋਵੇਗਾ ਵਿਸਥਾਰ

6 ਮੰਜ਼ਿਲਾ ਬਣੇਗਾ ਨਵਾਂ ਬਲਾਕ, 4 ਨਵੇਂ ਆਪਰੇਸ਼ਨ ਥੀਏਟਰ ਤੇ 18 ਬੈੱਡਾਂ ਦਾ ਮਿਲੇਗਾ ਵਾਰਡ, ਨਵੇਂ ਬਲਾਕ ਨਾਲ ਮਰੀਜ਼ਾਂ ਨੂੰ ਇਲਾਜ ਤੇ ਸਰਜਰੀ ਦੀਆਂ ਸਹੂਲਤਾਂ ’ਚ ਮਿਲੇਗਾ ਵਾਧਾ

By : True Update , Sukhwinder Kaur
ਪੀ. ਜੀ. ਆਈ. ਐਡਵਾਂਸ ਆਈ ਸੈਂਟਰ ਦਾ 98 ਕਰੋੜ ਨਾਲ ਹੋਵੇਗਾ ਵਿਸਥਾਰ

ਚੰਡੀਗੜ੍ਹ, 07 ਸਤੰਬਰ (ਹਿੰ.ਸ.) : ਪੀ. ਜੀ. ਆਈ. ਚੰਡੀਗੜ੍ਹ ਦੇ ਐਡਵਾਂਸ ਆਈ ਸੈਂਟਰ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਇਸ ਦੇ ਵਿਸਥਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਕਰੀਬ 98 ਕਰੋੜ ਰੁਪਏ ਦੀ ਲਾਗਤ ਨਾਲ 6 ਮੰਜ਼ਿਲਾ ਨਵਾਂ ਬਲਾਕ ਬਣਾਇਆ ਜਾਵੇਗਾ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇਸ ਪ੍ਰਾਜੈਕਟ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਚੰਡੀਗੜ੍ਹ ਪ੍ਰਸ਼ਾਸਨ ਤੋਂ ਡਿਜ਼ਾਈਨ ਨੂੰ ਮੁੱਢਲੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਵਿਸਥਾਰਤ ਨਕਸ਼ਾ ਵਾਤਾਵਰਣ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਪੀ. ਜੀ. ਆਈ. ਪ੍ਰਸ਼ਾਸਨ ਵੱਲੋਂ ਪ੍ਰਾਜੈਕਟ ਦੀ ਡਿਟੇਲਡ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) ਨੂੰ ਅੰਤਿਮ ਮਨਜ਼ੂਰੀ ਲਈ ਦਿੱਲੀ ਵਿੱਚ ਹੋਣ ਵਾਲੀ ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਗਵਰਨਿੰਗ ਬਾਡੀ ਦੀ ਮੀਟਿੰਗ ਨਾ ਹੋਣ ਕਾਰਨ ਪ੍ਰਾਜੈਕਟ ਦੀਆਂ ਅਗਲੀਆਂ ਕਾਰਵਾਈਆਂ ਅਟਕੀਆਂ ਹੋਈਆਂ ਸਨ। ਹੁਣ ਮੀਟਿੰਗ ਹੋਣ ਦੀ ਤਿਆਰੀ ਦੇ ਨਾਲ ਡੀਪੀਆਰ ਪੇਸ਼ ਕਰਨ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਰਹੀ ਹੈ। ਪੀ.ਜੀ. ਆਈ. ਪ੍ਰਸ਼ਾਸਨ ਐਡਵਾਂਸ ਨਿਊਰੋ ਸਾਇੰਸ ਸੈਂਟਰ ਅਤੇ ਐਡਵਾਂਸ ਮਦਰ ਐਂਡ ਚਾਈਲਡ ਕੇਅਰ ਸੈਂਟਰ ਤੋਂ ਬਾਅਦ ਹੁਣ ਐਡਵਾਂਸ ਆਈ ਸੈਂਟਰ ਦੇ ਇਸ ਵੱਡੇ ਪ੍ਰਾਜੈਕਟ ਨੂੰ ਵੀ ਜਲਦ ਸ਼ੁਰੂ ਕਰਨਾ ਚਾਹੁੰਦਾ ਹੈ। ਨਵੇਂ ਬਲਾਕ ਦੇ ਬਣਨ ਨਾਲ ਐਡਵਾਂਸ ਆਈ ਸੈਂਟਰ ਵਿੱਚ 4 ਨਵੇਂ ਆਪਰੇਸ਼ਨ ਥੀਏਟਰ ਅਤੇ 18 ਬੈੱਡਾਂ ਦਾ ਨਵਾਂ ਵਾਰਡ ਬਣੇਗਾ। ਨਵੇਂ ਅਤੇ ਮੌਜੂਦਾ ਬਲਾਕ ਨੂੰ ਦੂਜੀ ਅਤੇ ਤੀਜੀ ਮੰਜ਼ਿਲ ’ਤੇ ਬਣਾਏ ਜਾਣ ਵਾਲੇ ਕੌਰੀਡੋਰ ਰਾਹੀਂ ਆਪਸ ਵਿੱਚ ਜੋੜਿਆ ਜਾਵੇਗਾ। ਐਡਵਾਂਸ ਆਈ ਸੈਂਟਰ ਵਿੱਚ ਇਸ ਸਮੇਂ ਰੋਜ਼ਾਨਾ ਕਰੀਬ 1400 ਮਰੀਜ਼ ਓ. ਪੀ. ਡੀ. ਵਿੱਚ ਪਹੁੰਚਦੇ ਹਨ, ਜਦਕਿ ਲਗਭਗ 100 ਸਰਜਰੀਆਂ ਰੋਜ਼ਾਨਾ ਕੀਤੀਆਂ ਜਾਂਦੀਆਂ ਹਨ। ਨਵੇਂ ਬਲਾਕ ਨਾਲ ਮਰੀਜ਼ਾਂ ਨੂੰ ਇਲਾਜ ਅਤੇ ਸਰਜਰੀ ਦੀਆਂ ਸਹੂਲਤਾਂ ਵਿੱਚ ਵਾਧਾ ਮਿਲਣ ਦੀ ਉਮੀਦ ਹੈ।

ਮੁੱਖ ਖ਼ਬਰਾਂ

ਦੇਸ਼ ਦੇ ਸਿਹਤ ਸਿੱਖਿਆ ਸੰਸਥਾਨਾਂ ਵਿੱਚ ਪੰਜ ਸਾਲਾਂ ’ਚ ਵਧਾਈਆਂ ਜਾਣਗੀਆਂ 75,000 ਮੈਡੀਕਲ ਸੀਟਾਂ : ਨੱਡਾ

ਦੇਸ਼ ਦੇ ਸਿਹਤ ਸਿੱਖਿਆ ਸੰਸਥਾਨਾਂ ਵਿੱਚ ਪੰਜ ਸਾਲਾਂ ’ਚ ਵਧਾਈਆਂ ਜਾਣਗੀਆਂ 75,000 ਮੈਡੀਕਲ ਸੀਟਾਂ : ਨੱਡਾ

ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਦੇਸ਼ ਦੇ ਸਿਹਤ ਸਿੱਖਿਆ ਸੰਸਥਾਨਾਂ ਵਿੱਚ 75,000 ਮੈਡੀਕਲ ਸੀਟਾਂ ਵਧਾਈਆਂ ਜਾਣਗੀਆਂ।