ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਅਦਾਰਾ ਜਨਚੇਤਨਾ ਦੇ ਸਹਿਯੋਗ ਨਾਲ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਖੇ ਪੋਸਟਰ ਅਤੇ ਕਿਤਾਬ ਨੁਮਾਇਸ਼ ਲਗਾਈ ਗਈ। ਕਵਿਤਾਵਾਂ, ਟੂਕਾਂ, ਅਤੇ ਪੇਂਟਿੰਗਾਂ ਦੇ ਪੋਸਟਰ ਅਤੇ ਵਿਸ਼ਵ ਕਲਾਸਿਕ ਸਾਹਿਤ, ਕਵਿਤਾ, ਪੰਜਾਬੀ ਇਤਿਹਾਸ, ਅਤੇ ਇਨਕਲਾਬੀ ਲਹਿਰ ਦੇ ਯੋਧਿਆਂ ਦੀਆਂ ਰਚਨਾਵਾਂ ਨਾਲ਼ ਇਸ ਨੁਮਾਇਸ਼ ਨੇ ਵਿਦਿਆਰਥੀਆਂ ਦਾ ਧਿਆਨ ਖਿੱਚਿਆ। ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਨੂੰ ਲਗਾਤਾਰ ਘਟਦੇ ਸਰਕਾਰੀ ਫੰਡ ਸਦਕਾ ਅੱਜ ਬੌਧਿਕ ਸੰਕਟ ਵਿੱਚੋਂ ਗੁਜਰਨਾ ਪੈ ਰਿਹਾ ਹੈ। ਪ੍ਰਸ਼ਾਸਨ ਅਤੇ ਵਿਦਿਆਰਥੀ ਕੌਂਸਲ ਦਾ ਜੋਰ ਫੈਸਤਾਂ ਉੱਤੇ ਲੱਖਾਂ ਖਰਚ ਕੇ ਕੈਂਪਸ ਨੂੰ ਇੱਕ ਸ਼ੌਪਿੰਗ ਮਾਲ ਬਣਾਉਣ ਉੱਤੇ ਰਹਿੰਦਾ ਹੈ, ਪਰ ਯੂਨੀਵਰਸਿਟੀ ਵਿੱਚ ਹੋਂੜੀ ਖੋਜ ਅਤੇ ਬੌਧਿਕ ਸਰਗਰਮੀ ਲਈ ਪ੍ਰਸ਼ਾਸਨ ਨੂੰ ਕੋਈ ਚਿੰਤਾ ਨਹੀਂ। ਵਿਦਿਆਰਥੀਆਂ ਲਈ ਸਿੱਖਿਆ ਦਾ ਮਤਲਬ ਸਿਰਫ ਟੈਸਟ, ਪ੍ਰੀਖਿਆ, ਅਤੇ ਹਾਜਰੀ ਪੂਰੀ ਕਰਨ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਅੱਜ ਦਾ ਢਾਂਚਾ ਸਿੱਖਿਆ ਰਾਹੀਂ ਨਵੀਂ ਪੀੜ੍ਹੀ ਨੂੰ ਅਗਾਂਹਵਧੂ ਵਿਚਾਰਾਂ, ਤਰਕਸ਼ੀਲਤਾ, ਅਤੇ ਇਨਕਲਾਬੀ ਵਿਰਾਸਤ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਸਮਿਆਂ ਵਿੱਚ ਇਸਦਾ ਵਿਰੋਧ ਕਰਨਾ ਲਾਜਮੀ ਬਣ ਜਾਂਦਾ ਹੈ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਇਸ ਮਾਹੌਲ ਨੂੰ ਬਦਲਣ ਲਈ ਅਤੇ ਵਿਦਿਆਰਥੀਆਂ ਨੂੰ ਇਨਕਲਾਬੀ ਸਿਆਸਤ ਅਤੇ ਵਿਚਾਰਾਂ ਨਾਲ਼ ਜੋੜਨ ਲਈ ਅਜਿਹੇ ਉਪਰਾਲੇ ਲਗਾਤਾਰ ਕਰਦੀ ਹੈ। ਵਿਦਿਆਰਥੀਆਂ ਵੱਲੋਂ ਵੀ ਕੈਂਪਸ ਵਿਚ ਇਸਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ, ਜਿਸ ਕਰਕੇ ਉਹਨਾਂ ਨੂੰ ਅਜਿਹੀਆਂ ਕਿਤਾਬਾਂ ਅਤੇ ਪੋਸਟਰ ਚੰਗੇ ਲਗਦੇ ਹਨ। ਨੁਮਾਇਸ਼ ਵਿਖੇ ਵਿਦਿਆਰਥੀਆਂ ਨਾਲ਼ ਗੱਲਬਾਤ ਦੌਰਾਨ ਉਹਨਾਂ ਨੇ ਯੂਨੀਵਰਸਿਟੀ ਦੇ ਡਿੱਗਦੇ ਬੌਧਿਕ ਪੱਧਰ ਬਾਰੇ ਗੱਲ ਕੀਤੀ ਅਤੇ ਜਥੇਬੰਦੀ ਦੇ ਇਸ ਉਪਰਾਲੇ ਨੂੰ ਸਹਰਾਇਆ। ਵਿਦਿਆਰਥੀਆਂ ਨੇ ਭਗਤ ਸਿੰਘ ਦੀਆਂ ਲਿਖਤਾਂ ਦੀ ਕਿਤਾਬ 'ਇਨਕਲਾਬ ਦਾ ਸੁਨੇਹਾ', ਇਨਕਲਾਬੀ ਕਵੀ ਪਾਸ਼ ਦੀਆਂ ਕਵਿਤਾਵਾਂ, ਮੈਕਸਿਮ ਗੋਰਕੀ ਦੇ ਨਾਵਲ ਅਤੇ ਹਿੰਦੀ ਕਹਾਣੀਆਂ ਕਾਫੀ ਪਸੰਦ ਕੀਤੀਆਂ। ਪੀਐੱਸਯੂ (ਲਲਕਾਰ) ਲਗਾਤਾਰ ਇਨਕਲਾਬੀ ਵਿਦਿਆਰਥੀ ਸਿਆਸਤ ਵਿਚ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਲਈ ਵਿੱਦਿਅਕ ਅਦਾਰਿਆਂ ਵਿੱਚ ਅਜਿਹੇ ਪ੍ਰੋਗਰਾਮਾਂ ਰਾਹੀਂ ਅਗਾਂਹਵਧੂ ਵਿਚਾਰਾਂ ਨੂੰ ਵਿਦਿਆਰਥੀਆਂ ਤੱਕ ਲੈਜਾਣ ਦਾ ਕੰਮ ਕਰਦੀ ਰਹੇਗੀ।
ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿਖੇ ਪੋਸਟਰ ਅਤੇ ਕਿਤਾਬ ਨੁਮਾਇਸ਼ ਆਯੋਜਿਤ
ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਨੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿਖੇ ਇਨਕਲਾਬੀ ਕਿਤਾਬਾਂ ਅਤੇ ਪੋਸਟਰਾਂ ਦੀ ਨੁਮਾਇਸ਼ ਲਗਾਈ, ਜਿਸ ਨੇ ਵਿਦਿਆਰਥੀਆਂ ਦਾ ਧਿਆਨ ਖਿੱਚਿਆ।
ਮੁੱਖ ਖ਼ਬਰਾਂ
ਪੀ. ਜੀ. ਆਈ. ਐਡਵਾਂਸ ਆਈ ਸੈਂਟਰ ਦਾ 98 ਕਰੋੜ ਨਾਲ ਹੋਵੇਗਾ ਵਿਸਥਾਰ
6 ਮੰਜ਼ਿਲਾ ਬਣੇਗਾ ਨਵਾਂ ਬਲਾਕ, 4 ਨਵੇਂ ਆਪਰੇਸ਼ਨ ਥੀਏਟਰ ਤੇ 18 ਬੈੱਡਾਂ ਦਾ ਮਿਲੇਗਾ ਵਾਰਡ, ਨਵੇਂ ਬਲਾਕ ਨਾਲ ਮਰੀਜ਼ਾਂ ਨੂੰ ਇਲਾਜ ਤੇ ਸਰਜਰੀ ਦੀਆਂ ਸਹੂਲਤਾਂ ’ਚ ਮਿਲੇਗਾ ਵਾਧਾ
ਸੁਖਨਾ ਝੀਲ ਤੋਂ ਨਸ਼ਾ ਵਿਰੋਧੀ ਵੈਲਨੈੱਸ ਵਾਕਥਾਨ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿਖਾਈ ਹਰੀ ਝੰਡੀ
ਵੱਡੀ ਗਿਣਤੀ ’ਚ ਲੋਕਾਂ ਨੇ ਹਿੱਸਾ ਲੈ ਕੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਦਿੱਤਾ ਸੰਦੇਸ਼
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ
ਅੱਜ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
ਐਡਵਾਂਸਡ ਐਨਾਲਿਟੀਕਲ ਲੈਬਾਰਟਰੀ ਸਹੂਲਤ ਦਾ ਕਰਨਗੇ ਉਦਘਾਟਨ
ਜੋ ਕਿ ਯੂਨੀਵਰਸਿਟੀ ਦੇ ਖੋਜ, ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ
ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ
ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਲਗਾਤਾਰ ਧਰਨੇ ਵਿੱਚ ਪਹੁੰਚ ਰਹੇ ਹਨ