ਧੂਰੀ, 18 ਅਗਸਤ (ਵਾਸੂ ਗਰਗ) : ਧੂਰੀ ਵਿੱਚ ਕਾਂਗਰਸ ਦੇ ਨਵੇਂ ਬਣੇ ਯੂਥ ਕਾਂਗਰਸ ਪ੍ਰਧਾਨ ਸੁਭਮ ਸ਼ਰਮਾ ‘ਸੁਭੀ’ ਵੱਲੋਂ ਸ਼ਹਿਰ ਵਿੱਚ ਧੰਨਵਾਦੀ ਦੌਰਾ ਕੱਢਿਆ ਗਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਉਨ੍ਹਾਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸੁਭਮ ਸ਼ਰਮਾ ‘ਸੁਭੀ’ ਨੇ ਕਿਹਾ ਕਿ ਧੂਰੀ ਵਿੱਚ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਸਾਰੇ ਵਰਕਰ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਾਰਟੀ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ। ਧੂਰੀ ਵਿੱਚ ਕੱਢੇ ਗਏ ਇਸ ਧੰਨਵਾਦੀ ਦੌਰੇ ਦੌਰਾਨ ਕਾਂਗਰਸੀ ਵਰਕਰਾਂ ਵਿੱਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਕੀਤਾ ਸਵਾਗਤ
ਨਵ ਨਿਯੁਕਤ ਯੂਥ ਪ੍ਰਧਾਨ ਸ਼ੁਭਮ ਸ਼ਰਮਾ ਨੇ ਕੱਢਿਆ ਧੰਨਵਾਦੀ ਦੌਰਾ
ਧੂਰੀ ਵਿੱਚ ਕੱਢੇ ਗਏ ਇਸ ਧੰਨਵਾਦੀ ਦੌਰੇ ਦੌਰਾਨ ਕਾਂਗਰਸੀ ਵਰਕਰਾਂ ਵਿੱਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ
By :
True Update
,
Harmanjot Singh
•