ਪਟਿਆਲਾ, 07 ਸਤੰਬਰ (ਹਿੰ.ਸ.) : ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (ਸੀ. ਏ. ਪੀ.) ਵੱਲੋਂ ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸ਼ਿਪ-2026 ਪਟਿਆਲਾ ਵਿਖੇ ਸਫਲਤਾਪੂਰਵਕ ਕਰਵਾਈ ਗਈ। ਸੂਬਾ ਪੱਧਰੀ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸਾਈਕਲਿਸਟਾਂ ਨੇ ਸਰੀਰਕ ਤਾਕਤ, ਸਹਿਣਸ਼ੀਲਤਾ, ਸੰਤੁਲਨ ਅਤੇ ਤਕਨੀਕੀ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਨੈਸ਼ਨਲ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਕੀਤੀ ਜਾਵੇਗੀ। ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਖਿਡਾਰੀਆਂ, ਕੋਚਾਂ, ਤਕਨੀਕੀ ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਦੀ ਬੇਅੰਤ ਪ੍ਰਤਿਭਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਿਆਰੀ ਮੁਕਾਬਲੇ ਨੌਜਵਾਨ ਪ੍ਰਤਿਭਾ ਨੂੰ ਪਛਾਣਨ ਅਤੇ ਨਿਖਾਰਨ ਲਈ ਜ਼ਰੂਰੀ ਹਨ। ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨਾ ਅਤੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਛੁਪੀ ਖੇਡ ਪ੍ਰਤਿਭਾ ਨੂੰ ਅੱਗੇ ਲਿਆਉਣਾ ਮੁੱਖ ਟੀਚਾ ਹੈ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਤੋਂ ਪਹਿਲਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਮ. ਟੀ. ਬੀ. ਮੁਕਾਬਲੇ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਉਦੇਸ਼ ਵਿਗਿਆਨਕ ਸਿਖਲਾਈ, ਨਿਯਮਤ ਮੁਕਾਬਲਿਆਂ ਅਤੇ ਯੋਗ ਮਾਰਗਦਰਸ਼ਨ ਰਾਹੀਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਸਾਈਕਲਿਸਟ ਤਿਆਰ ਕਰਨਾ ਹੈ। ਚੈਂਪੀਅਨਸ਼ਿਪ ਦੇ ਯੂਥ ਬੁਆਏਜ਼ 8 ਕਿਲੋਮੀਟਰ ਮੁਕਾਬਲੇ ਵਿੱਚ ਰੋਪੜ ਦੇ ਅਖਿਲੇਸ਼ ਵਰਮਾ ਨੇ ਸੋਨ, ਅੰਮ੍ਰਿਤਸਰ ਦੇ ਆਰਵਜੋਤ ਸਿੰਘ ਨੇ ਚਾਂਦੀ ਅਤੇ ਪ੍ਰਭਨੂਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਯੂਥ ਗਰਲਜ਼ ਵਿੱਚ ਪਟਿਆਲਾ ਦੀ ਹੰਸਿਕਾ ਨੇ ਸੋਨ, ਮੁਸਕਾਨ ਨੇ ਚਾਂਦੀ ਅਤੇ ਲੁਧਿਆਣਾ ਦੀ ਜੈਸਮੀਨ ਕੌਰ ਨੇ ਕਾਂਸੀ ਹਾਸਲ ਕੀਤਾ। ਸਬ-ਜੂਨੀਅਰ ਬੁਆਏਜ਼ ਵਿੱਚ ਸੰਗਰੂਰ ਦੇ ਖੁਸ਼ਪ੍ਰੀਤ ਸਿੰਘ ਨੇ ਸੋਨ, ਅੰਮ੍ਰਿਤਸਰ ਦੇ ਵਿਸ਼ਵਜੀਤ ਸਿੰਘ ਪੰਨੂ ਨੇ ਚਾਂਦੀ ਅਤੇ ਫਰੀਦਕੋਟ ਦੇ ਅਰਮਾਨ ਸਿੰਘ ਨੇ ਕਾਂਸੀ ਜਿੱਤੀ। ਸਬ-ਜੂਨੀਅਰ ਗਰਲਜ਼ ਵਿੱਚ ਲੁਧਿਆਣਾ ਦੀ ਅੰਸ਼ਿਕਾ ਨੇ ਸੋਨ, ਅੰਮ੍ਰਿਤਸਰ ਦੀ ਜਪਨੂਰ ਕੌਰ ਸੰਧੂ ਨੇ ਚਾਂਦੀ ਅਤੇ ਲੁਧਿਆਣਾ ਦੀ ਕ੍ਰਿਤਿਕਾ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਜੂਨੀਅਰ ਪੁਰਸ਼ 16 ਕਿਲੋਮੀਟਰ ਵਿੱਚ ਹੁਸ਼ਿਆਰਪੁਰ ਦੇ ਸੂਰਿਆ ਠਾਕੁਰ ਨੇ ਸੋਨ, ਪਟਿਆਲਾ ਦੇ ਆਸ਼ੀਸ਼ ਸ਼ਰਮਾ ਨੇ ਚਾਂਦੀ ਅਤੇ ਲੁਧਿਆਣਾ ਦੇ ਅਮਿਤੋਜਵੀਰ ਸਿੰਘ ਨੇ ਕਾਂਸੀ ਜਿੱਤੀ। ਜੂਨੀਅਰ ਮਹਿਲਾ 12 ਕਿਲੋਮੀਟਰ ਵਿੱਚ ਲੁਧਿਆਣਾ ਦੀ ਤਰਨਵੀਰ ਕੌਰ ਨੇ ਸੋਨ ਅਤੇ ਭਵਨੀਤ ਕੌਰ ਨੇ ਚਾਂਦੀ ਹਾਸਲ ਕੀਤੀ। ਅੰਡਰ-23 ਪੁਰਸ਼ 24 ਕਿਲੋਮੀਟਰ ਵਿੱਚ ਮੋਹਾਲੀ ਦੇ ਅਭੈ ਪ੍ਰਤਾਪ ਸਿੰਘ ਬਿੰਨਰ ਨੇ ਸੋਨ, ਪਟਿਆਲਾ ਦੇ ਖੁਸ਼ਾਲ ਆਰਿਆ ਨੇ ਚਾਂਦੀ ਅਤੇ ਲੁਧਿਆਣਾ ਦੇ ਆਰਯਨ ਸ਼ਿਓਰਾਨ ਨੇ ਕਾਂਸੀ ਜਿੱਤੀ। ਐਲੀਟ ਪੁਰਸ਼ ਵਰਗ ਵਿੱਚ ਲੁਧਿਆਣਾ ਦੇ ਮੁਹੰਮਦ ਨਸੀਰੂ ਨੇ ਸੋਨ, ਹੁਸ਼ਿਆਰਪੁਰ ਦੇ ਮੰਗਲ ਸਿੰਘ ਨੇ ਚਾਂਦੀ ਅਤੇ ਰੋਪੜ ਦੇ ਤਰਨਦੀਪ ਸਿੰਘ ਨੇ ਕਾਂਸੀ ਹਾਸਲ ਕੀਤੀ। ਮਹਿਲਾ ਐਲੀਟ ਵਰਗ ਵਿੱਚ ਲੁਧਿਆਣਾ ਦੀ ਅਸ਼ਮੀਤ ਕੌਰ ਨੇ ਸੋਨ, ਆਕ੍ਰਿਤੀ ਨੇ ਚਾਂਦੀ ਅਤੇ ਸੰਗਰੂਰ ਦੀ ਸਰਵੀਨ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਦੀ ਸੁਰੱਖਿਆ ਅਤੇ ਤਕਨੀਕੀ ਮਿਆਰਾਂ ਦੀ ਪਾਲਣਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਜੇਤੂ ਖਿਡਾਰੀਆਂ ਨੂੰ ਉੱਘੀਆਂ ਖੇਡ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਤੇ ਡੀ. ਐਸ. ਪੀ. ਕਰਨੈਲ ਸਿੰਘ, ਸਾਈਕਲਿਸਟ ਵਿਸ਼ਵਜੀਤ ਸਿੰਘ ਭੰਗੂ, ਗੁਰਵਿੰਦਰ ਸਿੰਘ ਡੂਮਛੇੜੀ ਸਮੇਤ ਐਸੋਸੀਏਸ਼ਨ ਦੇ ਅਹੁਦੇਦਾਰ, ਕੋਚ, ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਰਹੇ।
ਨੈਸ਼ਨਲ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੀ ਹੋਵੇਗੀ ਚੋਣ
ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸ਼ਿਪ-2026 ਪਟਿਆਲਾ ’ਚ ਸੰਪੰਨ
ਐਸੋਸੀਏਸ਼ਨ ਦਾ ਉਦੇਸ਼ ਵਿਗਿਆਨਕ ਸਿਖਲਾਈ, ਨਿਯਮਤ ਮੁਕਾਬਲਿਆਂ ਤੇ ਯੋਗ ਮਾਰਗਦਰਸ਼ਨ ਰਾਹੀਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਸਾਈਕਲਿਸਟ ਤਿਆਰ ਕਰਨਾ : ਕਾਹਲੋਂ
By :
True Update
,
Sukhwinder Kaur
•
ਟੈਗਸ:
Punjab cycling championships
national team selection
Punjab cycling association
MTB champions
youth athletes
Punjab MTB results
ਮੁੱਖ ਖ਼ਬਰਾਂ
ਗਰੀਕੋ ਰੋਮਨ ਕੁਸ਼ਤੀ 'ਚ ਖਿਡਾਰੀਆਂ ਨੇ ਦਿਖਾਏ ਜੌਹਰ
ਮੁਕਾਬਲੇ ਕੇਸਰ ਸਿੰਘ ਕੁਸ਼ਤੀ ਅਕੈਡਮੀ ਪਟਿਆਲਾ 'ਚ ਕਰਵਾਏ ਗਏ
‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ ਦਾ ਅੰਮ੍ਰਿਤਸਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ
ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਕੀਤਾ ਪ੍ਰੇਰਿਤ : ਪਲਵੀ ਮਿਸ਼ਰਾ