ਪੰਜਾਬ ਚੋਣ ਅਫਸਰ ਨਿਯੁਕਤ ਹੋਇਆ

ਪੰਜਾਬ ਵਿੱਚ ਸੰਜੇ ਕੁਮਾਰ ਨੂੰ ਸਹਾਇਕ ਮੁੱਖ ਚੋਣ ਅਫਸਰ ਦੇ ਪਦ ਉੱਤੇ ਨਿਯੁਕਤ ਕੀਤਾ ਗਿਆ ਹੈ

ਪੰਜਾਬ ਦੀ ਸਹਾਇਕ ਮੁੱਖ ਚੋਣ ਅਫਸਰ ਦੇ ਨਵੇਂ ਪਦ ਉੱਤੇ ਸੰਜੇ ਕੁਮਾਰ ਨਿਯੁਕਤ ਹੋਇਆ ਹੈ। ਪਿਛਲੇ 8 ਸਾਲਾਂ ਤੋਂ ਚੋਣ ਤਹਿਸੀਲਦਾਰ ਵਜੋਂ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਪੰਜਾਬ ਚੋਣ ਪ੍ਰਬੰਧਨ ਦੀ ਨਵੀਂ ਜ਼ਿੰਮੇਵਾਰੀ ਸੁਣੀ ਜਾਂਦੀ ਹੈ। ਸਮਾਗਮ ਵਿੱਚ ਕਮਿਸ਼ਨਰ ਅਤੇ ਅਫਸਰਾਂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

By : Tanish kajla , True Update
ਪੰਜਾਬ ਵਿੱਚ ਸੰਜੇ ਕੁਮਾਰ ਨੂੰ ਸਹਾਇਕ ਮੁੱਖ ਚੋਣ ਅਫਸਰ ਦੇ ਪਦ ਉੱਤੇ ਨਿਯੁਕਤ ਕੀਤਾ ਗਿਆ ਹੈ

ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ

ਮੋਹਾਲੀ, (ਹਿੰ.ਸ.) ਮੋਹਾਲੀ ਦੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਨੂੰ ਵਿਭਾਗੀ ਚੋਣ ਪ੍ਰਣਾਲੀ ਤਹਿਤ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਗਏ ਇੱਕ ਸਾਦਾ ਸਮਾਗਮ ਦੌਰਾਨ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸੰਜੇ ਕੁਮਾਰ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸੰਜੇ ਕੁਮਾਰ ਨੇ ਬਤੌਰ ਚੋਣ ਤਹਿਸੀਲਦਾਰ ਪਿਛਲੇ ਅੱਠ ਸਾਲਾਂ ਦੌਰਾਨ ਜ਼ਿਲ੍ਹੇ ਵਿੱਚ ਚੋਣ ਪ੍ਰਬੰਧਨ ਨਾਲ ਸਬੰਧਤ ਜ਼ਿੰਮੇਵਾਰੀਆਂ ਨੂੰ ਬਹੁਤ ਹੀ ਕੁਸ਼ਲਤਾ ਅਤੇ ਸਮਰਪਣ ਨਾਲ ਨਿਭਾਇਆ ਹੈ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਗੀਤਿਕਾ ਸਿੰਘ ਨੇ ਵੀ ਸੰਜੇ ਕੁਮਾਰ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਸਮਾਗਮ ਦੌਰਾਨ ਜ਼ਿਲ੍ਹਾ ਨੋਡਲ ਅਫਸਰ (ਸਵੀਪ) ਪ੍ਰੋ. ਗੁਰਬਖਸ਼ੀਸ਼ ਸਿੰਘ, ਚੋਣ ਕਾਨੂੰਨਗੋ ਸੁਰਿੰਦਰ ਕੁਮਾਰ, ਵਰੁਣ, ਜਗਤਾਰ ਸਿੰਘ ਅਤੇ ਸਮੂਹ ਚੋਣ ਅਮਲੇ ਨੇ ਵੀ ਸੰਜੇ ਕੁਮਾਰ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸੰਜੇ ਕੁਮਾਰ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਵਧੀਕ ਡਿਪਟੀ ਕਮਿਸ਼ਨਰ ਅਤੇ ਸਮੂਹ ਚੋਣ ਅਮਲੇ ਦਾ ਆਪਣੇ ਕਾਰਜਕਾਲ ਦੌਰਾਨ ਮਿਲੇ ਸਹਿਯੋਗ, ਮਾਰਗਦਰਸ਼ਨ ਅਤੇ ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ।

ਮੁੱਖ ਖ਼ਬਰਾਂ

ਪੰਜਾਬ ਰਾਜ ਵਿੱਚ ਐਸ.ਆਈ.ਆਰ.2026 ਅਧੀਨ ਦਾਅਵਿਆਂ ਅਤੇ ਇਤਰਾਜਾਂ ਦੇਣ ਦੀ ਪ੍ਰੀਕਿਰਿਆ 13 ਅਗਸਤ ਤੋਂ ਹੋਵੇਗੀ ਆਰੰਭ: ਸੀ.ਈ.ਓ. ਅਨਿੰਦਿਤਾ ਮਿਤਰਾ

ਪੰਜਾਬ ਰਾਜ ਵਿੱਚ ਐਸ.ਆਈ.ਆਰ.2026 ਅਧੀਨ ਦਾਅਵਿਆਂ ਅਤੇ ਇਤਰਾਜਾਂ ਦੇਣ ਦੀ ਪ੍ਰੀਕਿਰਿਆ 13 ਅਗਸਤ ਤੋਂ ਹੋਵੇਗੀ ਆਰੰਭ: ਸੀ.ਈ.ਓ. ਅਨਿੰਦਿਤਾ ਮਿਤਰਾ

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਵਿਸ਼ੇਸ਼ ਗਹਿਰੀ ਸੁਧਾਈ ਅਧੀਨ ਘਰੋਂ ਘਰੀਂ ਪ੍ਰਕਿਰਿਆ ਸਮਾਪਤ ਹੋਣ ਉਪਰੰਤ 13 ਅਗਸਤ 2026 ਨੂੰ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋਵੇਗੀ ਜੋ ਕਿ 12 ਸਤੰਬਰ ਤੱਕ ਜਾਰੀ ਰਹੇਗੀ।

2027 ਵਿੱਚ ਮੁੜ ਸਰਕਾਰ ਬਣਾਉਣ ਲਈ 'ਆਪ' ਵਲੰਟੀਅਰਾਂ ਨੇ ਭਰੀ ਹੁੰਕਾਰ

2027 ਵਿੱਚ ਮੁੜ ਸਰਕਾਰ ਬਣਾਉਣ ਲਈ 'ਆਪ' ਵਲੰਟੀਅਰਾਂ ਨੇ ਭਰੀ ਹੁੰਕਾਰ

ਆਮ ਆਦਮੀ ਪਾਰਟੀ (ਆਪ) ਦੇ ਵਲੰਟੀਅਰਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰਕੇ ਮੁੜ ਸਰਕਾਰ ਬਣਾਉਣ ਦਾ ਸੰਕਲਪ ਲਿਆ।

ਪੰਜਾਬ ਵਿੱਚ ਭਾਜਪਾ ਇਕੱਲੇ ਬਣਾਏਗੀ ਅਗਲੀ ਸਰਕਾਰ : ਅਮਿਤ ਸ਼ਾਹ

ਪੰਜਾਬ ਵਿੱਚ ਭਾਜਪਾ ਇਕੱਲੇ ਬਣਾਏਗੀ ਅਗਲੀ ਸਰਕਾਰ : ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੀ ਚੋਣ ਰੈਲੀ ਵਿੱਚ ਕਈ ਮੁੱਦਿਆਂ 'ਤੇ ਬੋਲਦਿਆਂ ਕਾਂਗਰਸ ਅਤੇ ਆਪ ਨੂੰ ਨਿਸ਼ਾਨਾ ਬਣਾਇਆ।