ਵਿਦਿਆਰਥੀਆਂ ਤੇ ਸਟਾਫ਼ ਨੂੰ ਆਫ਼ਤ ਪ੍ਰਬੰਧਨ ਸਬੰਧੀ ਸਿਖਲਾਈ

ਅਜਨਾਲਾ ਦੇ ਸਰਕਾਰੀ ਸਕੂਲ 'ਚ ਐੱਨਡੀਆਰਐੱਫ ਟੀਮ ਵੱਲੋਂ ਸਕੂਲ ਸੇਫਟੀ ਪ੍ਰੋਗਰਾਮ ਕਰਵਾਇਆ

ਸਿਖਲਾਈ ਦੌਰਾਨ ਐੱਨਡੀਆਰਐੱਫ ਟੀਮ ਨੇ ਡ੍ਰੈਸਿੰਗ ਤੇ ਬੈਂਡੇਜਿੰਗ, ਖੂਨ ਵਹਿਣ ਤੋਂ ਰੋਕਥਾਮ, ਸਪਲਿੰਟਿੰਗ, ਬਾਲਗਾਂ ਅਤੇ ਬੱਚਿਆਂ ਨੂੰ ਸੀਪੀਆਰ ਦੇਣ ਅਤੇ ਸਾਹ ਦੀ ਨਲੀ ਵਿੱਚ ਰੁਕਾਵਟ ਹੋਣ ਦੀ ਸਥਿਤੀ ਵਿੱਚ ਸਹਾਇਤਾ ਦੇ ਤਰੀਕੇ ਸਮਝਾਏ

By : True Update , Kamaljeet Singh Kamal
ਅਜਨਾਲਾ ਦੇ ਸਰਕਾਰੀ ਸਕੂਲ 'ਚ ਐੱਨਡੀਆਰਐੱਫ ਟੀਮ ਵੱਲੋਂ ਸਕੂਲ ਸੇਫਟੀ ਪ੍ਰੋਗਰਾਮ ਕਰਵਾਇਆ

ਅਜਨਾਲਾ, 11 ਸਤੰਬਰ (ਹਿੰ.ਸ.) : 7ਵੀਂ ਵਾਹਿਨੀ ਰਾਸ਼ਟਰੀ ਆਫ਼ਤ ਮੋਚਨ ਬਲ (ਐੱਨਡੀਆਰਐੱਫ), ਬਠਿੰਡਾ ਦੀ ਟੀਮ ਵੱਲੋਂ ਜੀਜੀਐੱਸਐੱਸਐੱਸ ਅਜਨਾਲਾ ਵਿਖੇ ਸਕੂਲ ਸੇਫਟੀ ਪ੍ਰੋਗਰਾਮ ਕਰਵਾਇਆ ਗਿਆ। ਟੀਮ ਕਮਾਂਡਰ ਸਬ-ਇੰਸਪੈਕਟਰ ਰੇਖ ਸਿੰਘ ਮੀਨਾ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਆਫ਼ਤਾਂ ਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਵਿਹਾਰਕ ਸਿਖਲਾਈ ਦੇਣਾ ਸੀ। ਸਿਖਲਾਈ ਦੌਰਾਨ ਐੱਨਡੀਆਰਐੱਫ ਟੀਮ ਨੇ ਡ੍ਰੈਸਿੰਗ ਤੇ ਬੈਂਡੇਜਿੰਗ, ਖੂਨ ਵਹਿਣ ਤੋਂ ਰੋਕਥਾਮ, ਸਪਲਿੰਟਿੰਗ, ਬਾਲਗਾਂ ਅਤੇ ਬੱਚਿਆਂ ਨੂੰ ਸੀਪੀਆਰ ਦੇਣ ਅਤੇ ਸਾਹ ਦੀ ਨਲੀ ਵਿੱਚ ਰੁਕਾਵਟ ਹੋਣ ਦੀ ਸਥਿਤੀ ਵਿੱਚ ਸਹਾਇਤਾ ਦੇ ਤਰੀਕੇ ਸਮਝਾਏ। ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ ਸੁਰੱਖਿਅਤ ਢੰਗ ਨਾਲ ਚੁੱਕ ਕੇ ਲਿਜਾਣ ਅਤੇ ਕੰਬਲ, ਟੀ-ਸ਼ਰਟ ਤੇ ਬੋਰੀ ਵਰਗੀ ਆਮ ਸਮੱਗਰੀ ਨਾਲ ਇੰਪ੍ਰੋਵਾਈਜ਼ਡ ਸਟ੍ਰੈਚਰ ਬਣਾਉਣ ਦਾ ਵਿਹਾਰਕ ਪ੍ਰਦਰਸ਼ਨ ਵੀ ਕੀਤਾ ਗਿਆ। ਟੀਮ ਨੇ ਖਾਲੀ ਬੋਤਲਾਂ, ਬਰਤਨਾਂ ਅਤੇ ਤੇਲ ਤੇ ਦਹੀਂ ਦੇ ਖਾਲੀ ਡੱਬਿਆਂ ਦੀ ਮਦਦ ਨਾਲ ਇੰਪ੍ਰੋਵਾਈਜ਼ਡ ਫਲੋਟਿੰਗ ਡਿਵਾਈਸ ਤਿਆਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਅੱਗ ਲੱਗਣ ਦੀ ਸਥਿਤੀ ਵਿੱਚ ਸੁਰੱਖਿਆ ਉਪਾਅ, ਐਸਡੀਆਰ ਤਕਨੀਕ ਅਤੇ ਫਾਇਰ ਐਕਸਟਿੰਗਵਿਸ਼ਰ ਦੀ ਸਹੀ ਵਰਤੋਂ ਦਾ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਨੂੰ ‘ਪੁੱਲ ਦ ਪਿਨ’, ‘ਏਮ ਦ ਨੋਜ਼ਲ’, ‘ਸਕਵੀਜ਼ ਦ ਲੀਵਰ’ ਅਤੇ ‘ਸਵੀਪ ਸਾਈਡ ਟੂ ਸਾਈਡ’ ਦੇ ਤਰੀਕੇ ਦੱਸੇ ਗਏ। ਇਸ ਮੌਕੇ ਲੂ, ਸ਼ੀਤ ਲਹਿਰ, ਬਿਜਲੀ ਦਾ ਕਰੰਟ, ਹਨੇਰੀ-ਤੂਫ਼ਾਨ, ਆਕਾਸ਼ੀ ਬਿਜਲੀ ਅਤੇ ਸੱਪ ਦੇ ਡੰਗ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਭੂਚਾਲ ਸਬੰਧੀ ਮੌਕ ਡ੍ਰਿਲ ਦੌਰਾਨ ਵਿਦਿਆਰਥੀਆਂ ਨੂੰ ‘ਡ੍ਰਾਪ, ਕਵਰ ਐਂਡ ਹੋਲਡ’ ਤਕਨੀਕ ਦਾ ਅਭਿਆਸ ਕਰਵਾਇਆ ਗਿਆ। ਉਨ੍ਹਾਂ ਨੂੰ ਸੁਰੱਖਿਅਤ ਨਿਕਾਸ ਮਾਰਗ, ਨਿਰਧਾਰਤ ਅਸੈਂਬਲੀ ਏਰੀਆ ਅਤੇ ਆਫ਼ਤ ਸਮੇਂ ਲੋੜਵੰਦਾਂ ਦੀ ਮਦਦ ਕਰਨ ਦੇ ਤਰੀਕੇ ਵੀ ਸਮਝਾਏ ਗਏ। ਐੱਨਡੀਆਰਐੱਫ ਟੀਮ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਐੱਨਡੀਐੱਮਏ ਦੀਆਂ ਸਚੇਤ, ਮੇਘਦੂਤ, ਦਾਮਿਨੀ ਅਤੇ ਭੂਕੰਪ ਐਪਸ ਬਾਰੇ ਜਾਣਕਾਰੀ ਦਿੱਤੀ। ਰਸਾਇਣਕ ਐਮਰਜੈਂਸੀ ਨਾਲ ਨਜਿੱਠਣ ਲਈ ਐਮਰਜੈਂਸੀ ਰਿਸਪਾਂਸ ਗਾਈਡ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲ ਦੀ ਪ੍ਰਿੰਸੀਪਲ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਵਿਹਾਰਕ ਸਿਖਲਾਈ ਵਿਦਿਆਰਥੀਆਂ ਅਤੇ ਸਟਾਫ਼ ਨੂੰ ਐਮਰਜੈਂਸੀ ਸਮੇਂ ਸੁਰੱਖਿਅਤ ਅਤੇ ਤੁਰੰਤ ਪ੍ਰਤੀਕਿਰਿਆ ਦੇਣ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਮੁੱਖ ਖ਼ਬਰਾਂ

ਲੁਧਿਆਣਾ ਜ਼ਿਲ੍ਹੇ ਦਾ ਪਹਿਲਾ ਡ੍ਰੋਨ ਸ਼ੋਅ 16 ਸਤੰਬਰ ਨੂੰ ਖੰਨਾ ’ਚ ਹੋਵੇਗਾ : ਕੈਬਨਿਟ ਮੰਤਰੀ ਸੌਂਦ

ਲੁਧਿਆਣਾ ਜ਼ਿਲ੍ਹੇ ਦਾ ਪਹਿਲਾ ਡ੍ਰੋਨ ਸ਼ੋਅ 16 ਸਤੰਬਰ ਨੂੰ ਖੰਨਾ ’ਚ ਹੋਵੇਗਾ : ਕੈਬਨਿਟ ਮੰਤਰੀ ਸੌਂਦ

500 ਤੋਂ ਵੱਧ ਆਧੁਨਿਕ ਡ੍ਰੋਨਾਂ ਰਾਹੀਂ ਪੇਸ਼ ਹੋਵੇਗਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਫਲਸਫੇ ਦਾ ਅਲੌਕਿਕ ਦ੍ਰਿਸ਼ : ਮੁੰਡੀਆਂ

ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਕਰੰਟ ਲੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ

ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਕਰੰਟ ਲੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ

ਸਤਾਰਾ ਜ਼ਿਲ੍ਹੇ ਦੇ ਖਾਮਗਾਓਂ ਤਹਿਸੀਲ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਸਵੇਰੇ ਕਰੰਟ ਲੱਗਣ ਕਰਕੇ ਮੌਤ ਹੋ ਗਈ। ਇਸ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਫੈਲ ਗਿਆ ਹੈ। ਪੁਲਿਸ ਨੇ ਲਾਸ਼ਾਂ ਬਰਾਮਦ ਕਰਕੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।<br/>

ਅਮਰਨਾਥ ਯਾਤਰਾ ਦੌਰਾਨ 40 ਸਾਲਾਂ ਨਰਿੰਦਰ ਕੁਮਾਰ ਦੀ ਸੋਨਮਰਗ ਸਥਿਤ ਇੱਕ ਹੋਟਲ ਵਿੱਚ ਹੋਈ ਮੌਤ

ਅਮਰਨਾਥ ਯਾਤਰਾ ਦੌਰਾਨ 40 ਸਾਲਾਂ ਨਰਿੰਦਰ ਕੁਮਾਰ ਦੀ ਸੋਨਮਰਗ ਸਥਿਤ ਇੱਕ ਹੋਟਲ ਵਿੱਚ ਹੋਈ ਮੌਤ

ਬਰਨਾਲਾ ਵਿੱਚ ਰਹਿਣ ਵਾਲੇ 40 ਸਾਲੇ ਨਰਿੰਦਰ ਕੁਮਾਰ ਦੌਰਾਨ ਅਮਰਨਾਥ ਯਾਤਰਾ 'ਤੇ ਸੋਨਮਰਗ ਦੇ ਹੋਟਲ ਵਿੱਚ ਮ੍ਰਿਤਕ ਹੋ ਗਏ। ਇਹ ਘਟਨਾ ਸ਼ੁੱਕਰਵਾਰ ਸਵੇਰ ਨੂੰ ਹੋਇਆ ਸੀ। ਪੁਲਿਸ ਜਾਂਚ ਕਰ ਰਹੀ ਹੈ।

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਰੋਕਣ ਲਈ ਕਈ ਨਵੀਆਂ ਸਿਫਾਰਸ਼ਾਂ ਜਾਰੀ ਕੀਤੀਆਂ; ਕਿਊਆਰਟੀ ਟੀਮਾਂ ਬਣਾਏ ਜਾਣਗੇ ਅਤੇ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਨਿਰਦੇਸ਼ ਦਿੱਤੇ

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਰੋਕਣ ਲਈ ਕਈ ਨਵੀਆਂ ਸਿਫਾਰਸ਼ਾਂ ਜਾਰੀ ਕੀਤੀਆਂ; ਕਿਊਆਰਟੀ ਟੀਮਾਂ ਬਣਾਏ ਜਾਣਗੇ ਅਤੇ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਨਿਰਦੇਸ਼ ਦਿੱਤੇ

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਮਾਨਸੂਨ ਤੋਂ ਪਹਿਲਾਂ ਹੜ੍ਹ ਰੋਕਣ ਲਈ ਮਜ਼ਬੂਤ ਤਿਆਰੀ ਕਰਨ ਲਈ ਕਦਮ ਚਲਾ ਰਿਹਾ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਹਰ ਸਬ-ਡਿਵੀਜ਼ਨ ਵਿੱਚ ਕਿਊਆਰਟੀ ਟੀਮਾਂ ਬਣਾਉਣ ਅਤੇ ਕਈ ਵਿਭਾਗਾਂ ਦੀ ਭੂਮਿਕਾ ਨਿਭਾਉਣ ਲਈ ਨਿਰਦੇਸ਼ ਜਾਰੀ ਕੀਤੇ। ਇਹ ਟੀਮਾਂ ਸੀਵਰੇਜ ਪ੍ਰਬੰਧਾਂ, ਡਰੇਨਾਂ, ਸੀਵਰੇਜ ਟ੍ਰੀਟਮੈਂਟ ਪਲਾਂਟਾਂ, ਬੁੱਢੇ ਦਰਿਆ ਦੀ ਸਿਲਟਿੰਗ ਅਤੇ ਰਾਸ਼ਟਰੀ ਮਾਰਗਾਂ ਦੀ ਨਿਗਰਾਨੀ ਕਰਨਗੀਆਂ।

ਉਜੈਨ ਵਿੱਚ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ

ਉਜੈਨ ਵਿੱਚ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ

ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿੱਚ ਬੋਰਵੈੱਲ ਵਿੱਚ ਡਿੱਗੇ ਦੋ ਸਾਲਾ ਬੱਚੇ ਨੂੰ ਬਚਾਉਣ ਲਈ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਨੇ ਬਚਾਉ ਕਾਰਜ ਜਾਰੀ ਰੱਖਿਆ ਹੈ।