ਖੰਨਾ, 31 ਅਗਸਤ (ਰਾਜਵਿੰਦਰ ਰਾਜੂ) : ਪੰਜਾਬ ਸਰਕਾਰ ਦੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਖੰਨਾ ਸ਼ਹਿਰ ਵਿੱਚ 29 ਅਗਸਤ ਤੋਂ 10 ਦਿਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਐਸ.ਡੀ.ਐਮ. ਖੰਨਾ ਸਵਾਤੀ ਟਿਵਾਣਾ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ 33 ਵਾਰਡਾਂ ਵਿੱਚ ਕੂੜਾ ਸੁੱਟਣ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਦੀ ਵਿਸ਼ੇਸ਼ ਸਫਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਮੁੜ ਕੂੜਾ ਸੁੱਟਣ ਤੋਂ ਰੋਕਣ ਲਈ ਸੀ.ਸੀ.ਟੀ.ਵੀ. ਕੈਮਰੇ ਅਤੇ ਜਾਗਰੂਕਤਾ ਬੋਰਡ ਲਗਾਏ ਜਾਣਗੇ। ਨਿੱਜੀ ਖਾਲੀ ਪਲਾਟਾਂ ਦੀ ਵੀ ਇੱਕ ਵਾਰ ਸਫਾਈ ਕਰਵਾਈ ਜਾ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਸਫਾਈ ਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਮਾਲਕਾਂ ਦੀ ਹੋਵੇਗੀ। ਐਸ.ਡੀ.ਐਮ. ਨੇ ਦੱਸਿਆ ਕਿ ਸ਼ਹਿਰ ਵਿੱਚ ਚਾਰ ਗਾਰਬੇਜ਼ ਕਲੈਕਸ਼ਨ ਪੁਆਇੰਟ ਹੋਣ ਦੇ ਬਾਵਜੂਦ ਗੈਰ-ਅਧਿਕਾਰਤ ਥਾਵਾਂ ’ਤੇ ਕੂੜਾ ਸੁੱਟਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਇਸ ’ਤੇ ਰੋਕ ਲਗਾਉਣ ਲਈ ਨਗਰ ਕੌਂਸਲ ਨੂੰ ਮਤਾ ਪਾਸ ਕਰਨ ਲਈ ਕਿਹਾ ਗਿਆ ਹੈ। ਕੂੜਾ ਸੁੱਟਣ ਸਬੰਧੀ ਜੁਰਮਾਨਾ 10 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਥਾਵਾਂ ’ਤੇ ਰਾਤ ਸਮੇਂ ਚੌਂਕੀਦਾਰਾਂ ਅਤੇ ਦਿਨ ਵੇਲੇ ਸਫਾਈ ਕਰਮਚਾਰੀਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸਵਾਤੀ ਟਿਵਾਣਾ ਨੇ ਕਿਹਾ ਕਿ ਸਫਾਈ ਅਤੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਆਪਸ ਵਿੱਚ ਜੁੜੀ ਹੋਈ ਹੈ। ਇਸ ਲਈ 10 ਦਿਨਾਂ ਦੀ ਸਫਾਈ ਮੁਹਿੰਮ ਪੂਰੀ ਹੋਣ ਤੋਂ ਬਾਅਦ ਪੁਲਿਸ ਦੀ ਸਹਾਇਤਾ ਨਾਲ ਐਂਟੀ ਐਨਕਰੋਚਮੈਂਟ ਡਰਾਈਵ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਰੇਹੜੀ-ਫੜ੍ਹੀ ਵਿਕਰੇਤਾਵਾਂ ਨੂੰ ਨਿਰਧਾਰਤ ਵੈਂਡਿੰਗ ਜ਼ੋਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਐਸ.ਡੀ.ਐਮ. ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਅਤੇ ਨਗਰ ਕੌਂਸਲ ਦਾ ਸਹਿਯੋਗ ਕਰਨ ਅਤੇ ਕੂੜਾ ਨਿਰਧਾਰਤ ਸਥਾਨਾਂ ’ਤੇ ਹੀ ਸੁੱਟਣ, ਤਾਂ ਜੋ ਖੰਨਾ ਨੂੰ ਸਾਫ਼-ਸੁਥਰਾ ਤੇ ਸੁੰਦਰ ਸ਼ਹਿਰ ਬਣਾਇਆ ਜਾ ਸਕੇ।
ਕੂੜਾ ਸੁੱਟਣ ਵਾਲਿਆਂ ’ਤੇ ਹੋਵੇਗੀ ਸਖ਼ਤੀ
ਖੰਨਾ ਦੇ 33 ਵਾਰਡਾਂ ’ਚ ਕੂੜੇ ਦੇ ਸੰਵੇਦਨਸ਼ੀਲ ਸਥਾਨਾਂ ਦੀ ਹੋਵੇਗੀ ਵਿਸ਼ੇਸ਼ ਸਫਾਈ : ਐਸ.ਡੀ.ਐਮ. ਟਿਵਾਣਾ
ਸੀ.ਸੀ.ਟੀ.ਵੀ. ਕੈਮਰੇ ਤੇ ਜਾਗਰੂਕਤਾ ਬੋਰਡ ਲੱਗਣਗੇ, ਸਫਾਈ ਮਗਰੋਂ ਸ਼ੁਰੂ ਹੋਵੇਗੀ ਐਂਟੀ ਐਨਕਰੋਚਮੈਂਟ ਡਰਾਈਵ
By :
True Update
,
Kamaljeet Singh Kamal
•
ਟੈਗਸ:
waste management enforcement
CCTV monitoring
anti-encroachment drive
clean city initiative
Khanna city
waste fines
illegal squatting
public sanitation
ਮੁੱਖ ਖ਼ਬਰਾਂ
ਪੰਜਾਬ ਦੇ ਸ਼ਹਿਰ ਤੇ ਪਿੰਡ ਸਾਫ਼-ਸੁਥਰੇ ਹੋਣਗੇ ਤਾਂ ਸੂਬਾ ਹੋਰ ਤੇਜ਼ੀ ਨਾਲ ਤਰੱਕੀ ਕਰੇਗਾ : ਵਿਧਾਇਕ ਛੀਨਾ
ਕਿਹਾ : ਸਰਕਾਰ ਦੇ ਨਾਲ-ਨਾਲ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਫ਼ਾਈ ਮੁਹਿੰਮਾਂ ’ਚ ਦੇਵੇ ਸਹਿਯੋਗ
“ਸਾਫ਼ ਹਲਕਾ, ਸੋਹਣਾ ਹਲਕਾ, ਸਾਡੀ ਸਾਂਝੀ ਜ਼ਿੰਮੇਵਾਰੀ” ਦਾ ਸੰਦੇਸ਼ ਹਰ ਘਰ ਤੱਕ ਪਹੁੰਚਾਉਣਾ ਮੁੱਖ ਉਦੇਸ਼
ਸਾਫ਼-ਸੁਥਰਾ ਵਾਤਾਵਰਨ ਲੋਕਾਂ ਦੀ ਸਿਹਤ ਅਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸ਼ਹਿਰਾਂ ਦੀ ਸੁੰਦਰਤਾ ਤੇ ਵਿਕਾਸ ’ਚ ਅਹਿਮ ਭੂਮਿਕਾ : ਵਿਧਾਇਕ ਰੰਧਾਵਾ