ਧਾਲੀਵਾਲ ਨੇ ਅਜਨਾਲਾ ਚ ਮੇਲਦੀ ਸੜਕ ਦਾ ਰੱਖਿਆ ਨੀਂਹ ਪੱਥਰ

ਸਾਬਕਾ ਸਰਕਾਰਾਂ ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ: ਧਾਲੀਵਾਲ

ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ 'ਚ ਮੇਲਦੀ ਸੜਕਾ ਦਾ ਨੀਂਹ ਪੱਥਰ ਰੱਖਿਆ।

By : True Update , Kamaljeet Singh Kamal
ਸਾਬਕਾ ਸਰਕਾਰਾਂ ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ: ਧਾਲੀਵਾਲ

ਅਜਨਾਲਾ, (ਹਿੰ.ਸ.) ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਪੰਜ ਗਰਾਈਂ ਨਿੱਜਰਾਂ ਤੋਂ ਵਾਇਆ ਤੇੜੀ, ਕਿਆਂਮਪੁਰ, ਤੇੜਾ ਕਲਾਂ, ਤੇੜਾ ਖੁਰਦ, ਘੁਕੇਵਾਲੀ, ਸਹਿੰਸਰਾ, ਜਗਦੇਵ ਕਲਾਂ, ਸੰਤੁ ਨੰਗਲ, ਚੇਤਨਪੁਰਾ ਤੱਕ ਕਰੀਬ 20 ਕਿਲੋਮੀਟਰ ਲੰਬੀ ਤੇ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਨਵੀਂ ਸੜਕ ਦਾ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਉਪਰੰਤ ਨੀਂਹ ਪੱਥਰ ਰੱਖਣ ਦੀ ਰਸਮ ਅਦਾਇਗੀ ਮੌਕੇ ਤੇ ਮੌਜੂਦ ਪੰਚਾਂ, ਸਰਪੰਚਾਂ ਤੇ ਮੋਹਤਬਰਾਂ ਦੀਆਂ ਤਾੜੀਆਂ ਤੇ ਜ਼ਿੰਦਾਬਾਦ ਨਾਅਰਿਆਂ ਚ ਕੀਤੀ ਅਤੇ ਵਿਭਾਗ ਸਮੇਤ ਠੇਕੇਦਾਰਾਂ ਨੂੰ ਨਵ ਨਿਰਮਾਣ ਸੜਕੀ ਵਿਕਾਸ ਕਾਰਜ ਚ ਪਾਰਦਰਸ਼ਤਾ ਤੇ ਗੁਣਵੱਤਾ ਬਣਾਈ ਰੱਖਣ ਲਈ ਸੱਪਸ਼ਟ ਨਿਰਦੇਸ਼ ਦਿੱਤੇ। ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ ਦੀ ਵੀ ਗੱਲ ਰੱਖੀ। ਇਸ ਮੌਕੇ ਧਾਲੀਵਾਲ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਿਹਾ ਕਿ ਇਤਿਹਾਸਕ ਅਸਥਾਨ ਗੁਰੂ ਕਾ ਬਾਗ਼ ਤੇ ਬਾਬਾ ਮੇਹਰ ਬੁਖ਼ਾਰੀ ਸਥਾਨ ਦੀ ਮਹੱਤਤਾ ਦੇ ਬਾਵਜੂਦ ਪਿਛਲੇ 25 ਸਾਲਾਂ ਤੋਂ ਵਿਕਾਸ ਨੂੰ ਤਰਸਦੀ ਇਸ ਖਸਤਾ ਹਾਲਤ ਸੜਕ ਨੂੰ ਨਵਿਆਉਂਣ ਲਈ ਸਾਬਕਾ ਸਰਕਾਰਾਂ ਨੇ ਸ਼ਰਧਾਲੂਆਂ ਨੂੰ ਵੀ ਅਣਗੌਲੇ ਕਰਕੇ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਨੇ ਸਾਬਕਾ ਸਰਕਾਰਾਂ ਤੇ ਵਰਦਿਆਂ ਇਲਜ਼ਾਮ ਧਰਿਆ ਕਿ ਸਾਬਕਾ ਸਰਕਾਰਾਂ ਨੇ ਸਰਕਾਰੀ ਤੇ ਗੈਰ ਸਰਕਾਰੀ ਖ਼ਜ਼ਾਨੇ ਦੀ ਲੁੱਟ ਖਸੁੱਟ ਕਰਨ ਲਈ ਲੋਕ ਸਰੋਕਾਰਾਂ ਨੂੰ ਧੋਖਾ ਦਿੱਤਾ ਅਤੇ ਹੁਣ ਫਿਰ ਚੋਣਾਂ ਨੇੜੇ ਆਉਣ ਕਾਰਨ ਬਰਸਾਤੀ ਡੱਡੂਆਂ ਵਾਂਗ ਆਪਣੇ ਘੋਰਨਿਆਂ ਚੋਂ ਨਿਕਲ ਕੇ ਮੁੜ ਸੱਤਾ ਚ ਆਉਣ ਲਈ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਕੱਛਾਂ ਵਜਾ ਰਹੇ ਹਨ ਪਰ ਵੋਟਰ ਵਿਕਾਸ ਤੇ ਰੁਜ਼ਗਾਰ ਦੀ ਰਾਜਨੀਤੀ ਤੋਂ ਭਲੀ ਭਾਂਤ ਜਾਣੂੰ ਹੋ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਮੁੜ "ਆਪ" ਦੀ ਸਰਕਾਰ ਬਣਾਉਣ ਲਈ ਐਲਾਨੀਆਂ ਤੌਰ ਤੇ ਮੁੱਖ ਮੰਤਰੀ ਮਾਨ ਦੇ ਹੱਕ ਚ ਮਜ਼ਬੂਤ ਚਟਾਨ ਵਾਂਗ ਆ ਖੜ੍ਹਾ ਹੋਇਆ ਹੈ। ਬੁਰੀ ਤਰ੍ਹਾਂ ਕਲੇਸ਼ ਦਾ ਸ਼ਿਕਾਰ ਸਾਬਕਾ ਸਰਕਾਰਾਂ ਦੀਆਂ ਪਾਰਟੀਆਂ ਸਮੇਤ ਹੋਰ ਵਿਰੋਧੀ ਰਾਜਸੀ ਧਿਰਾਂ ਨੂੰ ਵੋਟਰ ਮੂੰਹ ਨਹੀਂ ਲਗਾ ਰਹੇ। ਧਾਲੀਵਾਲ ਨੇ ਇਹ ਵੀ ਐਲਾਨ ਕੀਤਾ ਕਿ ਹਲਕਾ ਅਜਨਾਲਾ ਚ ਸੜਕਾਂ ਦਾ ਪਿਛਲੇ ਸਾਢੇ ਚਾਰ ਸਾਲਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਲਗਾਤਾਰ ਜਾਲ ਵਿਛਾਇਆ ਗਿਆ ਹੈ ਅਤੇ ਇਸੇ ਅਗਸਤ ਮਹੀਨੇ ਚ ਕਰੀਬ 29 ਹੋਰ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਿਸ ਤੇ ਕਰੀਬ 40 ਕਰੋੜ ਰੁਪਏ ਲਾਗਤ ਆਉਣ ਦੀ ਸੰਭਾਵਨਾ ਹੈ।

ਮੁੱਖ ਖ਼ਬਰਾਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਇਤਿਹਾਸਿਕ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਅਤੇ ਅਤਿ-ਆਧੁਨਿਕ ਇੰਡੋਰ ਬੈਡਮਿੰਟਨ ਹਾਲ ਲਈ 2.14 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਫਾਜ਼ਿਲਕਾ ਦੇ ਵਿਧਾਇਕ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਭਰਤੀ ਆਂਗਣਵਾੜੀ ਵਰਕਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਫਾਜ਼ਿਲਕਾ ਦੇ ਵਿਧਾਇਕ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਭਰਤੀ ਆਂਗਣਵਾੜੀ ਵਰਕਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਸਿੰਘ ਸਵਨਾ ਨੇ ਹਲਕਾ ਫਾਜ਼ਿਲਕਾ ਵਿਖੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।