ਕੁੱਝ ਹਮਲਾਵਾਰਾਂ ਵੱਲੋਂ

ਪੰਚਕੂਲਾ ਦੇ ਕਲੱਬ ਬਾਹਰ ਫਾਇਰਿੰਗ, ਦੋ ਨੌਜਵਾਨ ਗੰਭੀਰ ਜ਼ਖ਼ਮੀ

ਪੰਚਕੂਲਾ ਦੇ ਸੈਕਟਰ-5 ਸਥਿਤ ਇੱਕ ਕਲੱਬ ਦੇ ਬਾਹਰ ਬੁੱਧਵਾਰ ਦੇਰ ਰਾਤ ਹੋਈ ਤਾਬੜਤੋੜ ਗੋਲੀਬਾਰੀ ’ਚ ਹਮਲਾਵਰਾਂ ਨੇ ਦੋ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 12 ਤੋਂ 15 ਰਾਊਂਡ ਫਾਇਰਿੰਗ ਕੀਤੀ।

By : True Update , Tanish kajla
ਪੰਚਕੂਲਾ ਦੇ ਕਲੱਬ ਬਾਹਰ ਫਾਇਰਿੰਗ, ਦੋ ਨੌਜਵਾਨ ਗੰਭੀਰ ਜ਼ਖ਼ਮੀ

ਪੰਚਕੂਲਾ, (ਹਿੰ.ਸ.) ਪੰਚਕੂਲਾ ਦੇ ਸੈਕਟਰ-5 ਸਥਿਤ ਇੱਕ ਕਲੱਬ ਦੇ ਬਾਹਰ ਬੁੱਧਵਾਰ ਦੇਰ ਰਾਤ ਹੋਈ ਤਾਬੜਤੋੜ ਗੋਲੀਬਾਰੀ ’ਚ ਹਮਲਾਵਰਾਂ ਨੇ ਦੋ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 12 ਤੋਂ 15 ਰਾਊਂਡ ਫਾਇਰਿੰਗ ਕੀਤੀ, ਜਿਸ ਕਾਰਨ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਕਰੀਬ 1 ਵਜੇ ਰਤਨ ਲੁਬਾਣਾ ਅਤੇ ਲਲਿਤ (ਦੋਵੇਂ ਵਸਨੀਕ ਐੱਮਡੀਸੀ) ਸੈਕਟਰ-5 ਸਥਿਤ ਇੱਕ ਕਲੱਬ ਤੋਂ ਬਾਹਰ ਨਿਕਲ ਰਹੇ ਸਨ। ਇਸੇ ਦੌਰਾਨ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਕੁਝ ਹਮਲਾਵਰਾਂ ਨੇ ਉਨ੍ਹਾਂ ’ਤੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਨ ਬਚਾਉਣ ਲਈ ਦੋਵੇਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਲਗਾਤਾਰ ਫਾਇਰਿੰਗ ਕਰਦੇ ਰਹੇ। ਗੋਲੀਬਾਰੀ ਦੌਰਾਨ ਰਤਨ ਲੁਬਾਣਾ ਦੇ ਢਿੱਡ ਵਿੱਚ ਗੋਲੀ ਲੱਗੀ, ਜਦਕਿ ਲਲਿਤ ਦੇ ਮੋਢੇ ਵਿੱਚ ਗੋਲੀ ਵੱਜੀ। ਦੋਵਾਂ ਨੂੰ ਤੁਰੰਤ ਇਲਾਜ ਲਈ ਸੈਕਟਰ-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-5 ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕੀਤੇ ਹਨ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰਾਂ ਦੀ ਪਛਾਣ ਕਰਨ ਅਤੇ ਵਾਰਦਾਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਪੁਰਾਣੀ ਰੰਜਿਸ਼ ਸਮੇਤ ਹੋਰ ਸੰਭਾਵਿਤ ਕਾਰਨਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਮੁੱਖ ਖ਼ਬਰਾਂ

ਰਾਹੁਲ ਗਾਂਧੀ ਨੇ ਬਿਹਾਰ ਦੇ ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਰਾਹੁਲ ਗਾਂਧੀ ਨੇ ਬਿਹਾਰ ਦੇ ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਕਿਹਾ : ਬੁਲੇਟ ਕੁਮਾਰ ਗੌੜ ਦੀ ਲੱਤ ਤੇ ਦੋ ਹੋਰ ਵਿਦਿਆਰਥੀਆਂ ਦੇ ਮੋਢੇ ’ਚ ਲੱਗੀ ਸੀ ਗੋਲੀ, ਇਨ੍ਹਾਂ ਬੱਚਿਆਂ ਨੇ ਅਜਿਹਾ ਕੀ ਗੁਨਾਹ ਕੀਤਾ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ?

ਅਜਨਾਲਾ ’ਚ ਆਪਸੀ ਵਿਵਾਦ ਤੋਂ ਬਾਅਦ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅਜਨਾਲਾ ’ਚ ਆਪਸੀ ਵਿਵਾਦ ਤੋਂ ਬਾਅਦ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਕੀਤੀ  ਸਖ਼ਤ ਕਾਰਵਾਈ ਦੀ ਮੰਗ


ਮੋਗਾ 'ਚ ਦਿਨ-ਦਿਹਾੜੇ ਬੰਦੂਕ ਦੀ ਨੋਕ ’ਤੇ ਜਵੈਲਰ ਦੀ ਦੁਕਾਨ 'ਤੇ ਲੁੱਟ

ਮੋਗਾ 'ਚ ਦਿਨ-ਦਿਹਾੜੇ ਬੰਦੂਕ ਦੀ ਨੋਕ ’ਤੇ ਜਵੈਲਰ ਦੀ ਦੁਕਾਨ 'ਤੇ ਲੁੱਟ

ਮੋਗਾ ਜ਼ਿਲ੍ਹੇ ਵਿੱਚ ਕੋਕਰੀ ਜਵੈਲਰਜ਼ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕਰੀਬ 6 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਲਏ।

ਜਲੰਧਰ ਪੁਲਿਸ ਨੇ ਮੁਲਜ਼ਮ ਦਾ ਕੀਤਾ ਐਨਕਾਉਂਟਰ, ਗੋਲੀ ਲੱਗਣ ਨਾਲ ਜ਼ਖ਼ਮੀ

ਜਲੰਧਰ ਪੁਲਿਸ ਨੇ ਮੁਲਜ਼ਮ ਦਾ ਕੀਤਾ ਐਨਕਾਉਂਟਰ, ਗੋਲੀ ਲੱਗਣ ਨਾਲ ਜ਼ਖ਼ਮੀ

ਜਲੰਧਰ ਪੁਲਿਸ ਦਾ ਇੱਕ ਮੁਲਜ਼ਮ ਗੜ੍ਹਾ ਰੋਡ ਤੇ ਫਾਇਰਿੰਗ ਕਰਕੇ ਐਨਕਾਊਂਟਰ ਵਿੱਚ ਜ਼ਖਮੀ ਹੋ ਗਿਆ। ਸਹਿਕਾਰੀ ਅਪਰਾਧ ਦੇ ਦੋਸ਼ਾਂ ਵਾਲੇ ਇਸ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਐਨਡੀਪੀਏਸ ਅਧੀਨ ਅੰਤਮ ਕਾਰਵਾਈ ਕੀਤੀ ਜਾ ਰਹੀ ਹੈ।