ਤ੍ਰਿਸ਼ੂਲੀ ਨਦੀ ਚ ਆਇਆ ਭਿਆਨਕ ਹੜ੍ਹ

ਨੇਪਾਲ ’ਚ ਹੜ੍ਹ ਦਾ ਕਹਿਰ, ਮਲਬੇ ਹੇਠੋਂ 23 ਲਾਸ਼ਾਂ ਬਰਾਮਦ

ਹੜ੍ਹ ਤੋਂ ਬਚਣ ਲਈ ਇੱਕ ਥਾਂ ਇਕੱਠੇ ਹੋਏ ਲੋਕ

By : True Update , Harmanjot Singh
ਨੇਪਾਲ ’ਚ ਹੜ੍ਹ ਦਾ ਕਹਿਰ, ਮਲਬੇ ਹੇਠੋਂ 23 ਲਾਸ਼ਾਂ ਬਰਾਮਦ

ਕਾਠਮੰਡੂ, 1 ਸਤੰਬਰ (ਹਿੰ.ਸ.) : ਨੇਪਾਲ ਦੇ ਨੁਵਾਕੋਟ ਜ਼ਿਲ੍ਹੇ ਦੀ ਵਿਦੁਰ ਨਗਰਪਾਲਿਕਾ ਦੇ ਬੇਤਰਾਵਤੀ ਪਿੰਡ ਵਿੱਚ ਭੋਟੇਕੋਸ਼ੀ ਨਦੀ ਦੇ ਹੜ੍ਹ ਦੇ ਮਲਬੇ ਹੇਠ ਦੱਬੇ ਇੱਕ ਘਰ ਵਿੱਚੋਂ 23 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਮੰਗਲਵਾਰ ਨੂੰ ਖੋਜ ਮੁਹਿੰਮ ਦੌਰਾਨ ਘਰ ਦੇ ਇੱਕ ਕਮਰੇ ਵਿੱਚੋਂ 21, ਜਦਕਿ ਬਾਹਰੋਂ 2 ਲਾਸ਼ਾਂ ਮਿਲੀਆਂ। ਪਿਛਲੇ ਬੁੱਧਵਾਰ ਭੋਟੇਕੋਸ਼ੀ ਰਾਹੀਂ ਆਏ ਤ੍ਰਿਸ਼ੂਲੀ ਨਦੀ ਦੇ ਭਿਆਨਕ ਹੜ੍ਹ ਨੇ ਇਸ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਹੜ੍ਹ ਦਾ ਪਾਣੀ ਆਉਣ ਤੋਂ ਬਾਅਦ ਲੋਕ ਜਾਨ ਬਚਾਉਣ ਲਈ ਘਰ ਦੀਆਂ ਉਪਰਲੀਆਂ ਮੰਜ਼ਿਲਾਂ ਵੱਲ ਚਲੇ ਗਏ, ਪਰ ਉੱਥੇ ਹੀ ਹੜ੍ਹ ਦੀ ਲਪੇਟ ਵਿੱਚ ਆ ਗਏ। ਨੁਵਾਕੋਟ ਦੇ ਪੁਲਿਸ ਸੁਪਰਡੈਂਟ ਵਿਪਿਨ ਰੇਗਮੀ ਨੇ ਦੱਸਿਆ ਕਿ ਬਰਾਮਦ ਲਾਸ਼ਾਂ ਵਿੱਚੋਂ ਇੱਕ ਵਿਦੇਸ਼ੀ ਨਾਗਰਿਕ ਦੀ ਹੋਣ ਦਾ ਸ਼ੱਕ ਹੈ। ਲਾਸ਼ਾਂ ਦੇ ਨਾਲ ਬੈਗ ਵੀ ਮਿਲੇ ਹਨ ਅਤੇ ਪੁਲਿਸ ਨੂੰ ਖਦਸ਼ਾ ਹੈ ਕਿ ਇਹ ਲੋਕ ਗੋਸਾਈਂਕੁੰਡ ਜਾਣ ਵਾਲੇ ਤੀਰਥਯਾਤਰੀ ਹੋ ਸਕਦੇ ਹਨ। ਅਜੇ ਤੱਕ ਕਿਸੇ ਵੀ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਰੇਗਮੀ ਅਨੁਸਾਰ ਲਾਸ਼ਾਂ ਛੱਤ ਦੇ ਬਿਲਕੁਲ ਹੇਠਾਂ ਸਥਿਤ ਇੱਕ ਕਮਰੇ ਵਿੱਚੋਂ ਮਿਲੀਆਂ। ਇੱਕ ਔਰਤ ਦੀ ਲਾਸ਼ ਛੋਟੇ ਬੱਚੇ ਨੂੰ ਬਾਹਾਂ ਵਿੱਚ ਫੜੀ ਹੋਈ ਮਿਲੀ, ਜਿਸ ਤੋਂ ਦੋਵਾਂ ਦੇ ਮਾਂ-ਧੀ ਹੋਣ ਦਾ ਸ਼ੱਕ ਹੈ। ਪੁਲਿਸ ਦਾ ਮੰਨਣਾ ਹੈ ਕਿ ਹੜ੍ਹ ਦੇ ਪਾਣੀ ਤੋਂ ਬਚਣ ਲਈ ਲੋਕ ਇੱਕ ਥਾਂ ਇਕੱਠੇ ਹੋ ਗਏ ਸਨ ਅਤੇ ਬਾਅਦ ਵਿੱਚ ਹੜ੍ਹ ਦੀ ਲਪੇਟ ਵਿੱਚ ਆ ਗਏ। ਘਰ ਵਿੱਚੋਂ ਮਿਲੀਆਂ 23 ਲਾਸ਼ਾਂ ਵਿੱਚੋਂ 8 ਨੂੰ ਤ੍ਰਿਸ਼ੂਲੀ ਹਸਪਤਾਲ ਭੇਜਿਆ ਗਿਆ ਹੈ, ਜਦਕਿ ਬਾਕੀ ਲਾਸ਼ਾਂ ਨੂੰ ਹਾਲੇ ਘਰ ਦੀ ਛੱਤ ’ਤੇ ਰੱਖਿਆ ਗਿਆ ਹੈ।

ਮੁੱਖ ਖ਼ਬਰਾਂ

ਦਿੱਲੀ 'ਚ ਪੀਜੀ ਇਮਾਰਤ ਢਹਿਣ ਨਾਲ 6 ਮੌਤਾਂ, 10 ਲੋਕ ਸੁਰੱਖਿਅਤ ਬਚਾਏ

ਦਿੱਲੀ 'ਚ ਪੀਜੀ ਇਮਾਰਤ ਢਹਿਣ ਨਾਲ 6 ਮੌਤਾਂ, 10 ਲੋਕ ਸੁਰੱਖਿਅਤ ਬਚਾਏ

ਮੌਕੇ 'ਤੇ ਐਨਡੀਆਰਐਫ, ਫਾਇਰ ਸਰਵਿਸ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਮਲਬਾ ਹਟਾ ਕੇ ਬਚਾਅ ਕਾਰਜ ਜਾਰੀ ਹਨ

ਭਾਰਤ ਨੇ ਰਾਹਤ ਕਾਰਜ ਕੀਤੇ ਤੇਜ਼, 108 ਭਾਰਤੀਆਂ ਨੂੰ ਬਚਾਇਆ

ਭਾਰਤ ਨੇ ਰਾਹਤ ਕਾਰਜ ਕੀਤੇ ਤੇਜ਼, 108 ਭਾਰਤੀਆਂ ਨੂੰ ਬਚਾਇਆ

ਭਾਰਤੀ ਫੌਜ ਦੀਆਂ ਸੁਰੰਗ ਬਚਾਅ ਅਤੇ ਮੈਡੀਕਲ ਟੀਮਾਂ ਨੂੰ ਵੀ ਪ੍ਰਭਾਵਿਤ ਖੇਤਰਾਂ ’ਚ ਕੀਤਾ ਤਾਇਨਾਤ