ਹਮੀਰਪੁਰ ਦਾ ਕੁਦਰਤੀ ਖੇਤੀ ਮਾਡਲ

ਕੁਦਰਤੀ ਖੇਤੀ ਰਾਹੀਂ ਛੋਲਿਆਂ ਦੀ ਪੈਦਾਵਾਰ ਕਰ ਕੇ ਹੋਇਆ ਮਾਲਾਮਾਲ,  ਲਲਿਤ ਕਾਲੀਆ ਦੂਜਿਆਂ ਲਈ ਬਣਿਆ ਮਿਸਾਲ

ਹਮੀਰਪੁਰ ਦੇ ਕਿਸਾਨ ਲਲਿਤ ਕਾਲੀਆ ਨੇ ਕੁਦਰਤੀ ਖੇਤੀ ਰਾਹੀਂ ਛੋਲੇ ਦੀ ਫਸਲ ਉਗਾਈ, ਕੀਮੀਆਈ ਖਾਦ ਤੋਂ ਬਿਨਾਂ ਵਧੀਆ ਪੈਦਾਵਾਰ ਹਾਸਲ ਕੀਤੀ।

By : True Update , Tanish kajla
ਕੁਦਰਤੀ ਖੇਤੀ ਰਾਹੀਂ ਛੋਲਿਆਂ ਦੀ ਪੈਦਾਵਾਰ ਕਰ ਕੇ ਹੋਇਆ ਮਾਲਾਮਾਲ,  ਲਲਿਤ ਕਾਲੀਆ ਦੂਜਿਆਂ ਲਈ ਬਣਿਆ ਮਿਸਾਲ

ਹਮੀਰਪੁਰ (ਹਿ.ਸ.)। ਕੁਦਰਤੀ ਖੇਤੀ ‘ਚ ਸ਼ਲਾਘਾਯੋਗ ਕੰਮ ਕਰ ਰਹੇ ਹਮੀਰਪੁਰ ਨੇੜਲੇ ਪਿੰਡ ਹਰਣੇੜ ਦੇ ਲਲਿਤ ਕਾਲੀਆ ਨੇ ਇਸ ਸੀਜ਼ਨ ’ਚ ਵੀ ਕੁਦਰਤੀ ਖੇਤੀ ਰਾਹੀਂ ਛੋਲੇ ਦੀ ਫਸਲ ਉਗਾ ਕੇ ਵਧੀਆ ਪੈਦਾਵਾਰ ਹਾਸਲ ਕੀਤੀ ਹੈ ਅਤੇ ਹੋਰ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ ਕਣਕ ਦੇ ਨਾਲ-ਨਾਲ ਛੋਲੇ ਦੀ ਬਿਜਾਈ ਵੀ ਕੀਤੀ ਸੀ। ਉਹ ਆਪਣੇ ਖੇਤਾਂ ’ਚ ਕਿਸੇ ਵੀ ਤਰ੍ਹਾਂ ਦੀ ਰਸਾਇਣਕ ਖਾਦ ਜਾਂ ਕੀਟਨਾਸ਼ਕ ਦੀ ਵਰਤੋਂ ਨਹੀਂ ਕਰਦੇ। ਇਸ ਵਾਰ ਉਨ੍ਹਾਂ ਨੂੰ ਕਣਕ ਦੇ ਨਾਲ ਕਰੀਬ 75 ਕਿੱਲੋ ਛੋਲਿਆਂ ਦੀ ਪੈਦਾਵਾਰ ਵੀ ਹੋਈ ਹੈ। ਇਸ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ।ਇਸ ਤੋਂ ਪਹਿਲਾਂ ਲਲਿਤ ਕਾਲੀਆ ਨੇ ਕੁਦਰਤੀ ਖੇਤੀ ਰਾਹੀਂ ਸਿਰਫ਼ 18 ਮਰਲੇ ਜ਼ਮੀਨ ‘ਤੇ ਗੰਨਾ ਬੀਜ ਕੇ ਪਹਿਲੇ ਹੀ ਸੀਜ਼ਨ ਵਿੱਚ ਲਗਭਗ 70 ਕਿਲੋਗ੍ਰਾਮ ਸ਼ੱਕਰ ਤਿਆਰ ਕੀਤੀ ਸੀ। ਉਹ ਪੁਰਾਣੇ ਦੇਸੀ ਬੀਜਾਂ ਦੀ ਸੰਭਾਲ ਵੀ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਕਣਕ ਅਤੇ ਮੱਕੀ ਦੇ ਨਾਲ-ਨਾਲ ਕਈ ਰਵਾਇਤੀ ਮੋਟੇ ਅਨਾਜ, ਦਾਲਾਂ, ਤੇਲਬੀਜ ਫ਼ਸਲਾਂ ਅਤੇ ਸਬਜ਼ੀਆਂ ਦੇ ਪੁਰਾਤਨ ਦੇਸੀ ਬੀਜਾਂ ਦਾ ਵਧੀਆ ਬੀਜ ਬੈਂਕ ਤਿਆਰ ਕੀਤਾ ਹੋਇਆ ਹੈ।ਉਨ੍ਹਾਂ ਕੋਲ ਕਣਕ ਦੀਆਂ ਅੱਠ ਕਿਸਮਾਂ ਦੇ ਦੇਸੀ ਬੀਜ ਮੌਜੂਦ ਹਨ। ਮੱਕੀ ਅਤੇ ਜੌਂ ਦੀਆਂ ਦੇਸੀ ਕਿਸਮਾਂ ਵੀ ਉਨ੍ਹਾਂ ਨੇ ਸੰਭਾਲ ਕੇ ਰੱਖੀਆਂ ਹਨ, ਜੋ ਪੌਸ਼ਟਿਕ ਗੁਣਾਂ ਨਾਲ ਭਰਪੂਰ ਹਨ ਅਤੇ ਘੱਟ ਬਾਰਿਸ਼ ਵਿੱਚ ਵੀ ਚੰਗੀ ਪੈਦਾਵਾਰ ਦਿੰਦੀਆਂ ਹਨ। ਕਈ ਰਵਾਇਤੀ ਅਤੇ ਲੁਪਤ ਹੋ ਰਹੀਆਂ ਮੋਟੇ ਅਨਾਜ ਦੀਆਂ ਫਸਲਾਂ ਜਿਵੇਂ ਮੰਢਲ, ਕੋਦਰਾ, ਕੰਗਣੀ ਅਤੇ ਬਾਜਰੇ ਦੇ ਬੀਜ ਵੀ ਉਨ੍ਹਾਂ  ਦੇ ਬੀਜ ਬੈਂਕ ਵਿੱਚ ਮਿਲ ਜਾਂਦੇ ਹਨ। ਸਰ੍ਹੋਂ ਅਤੇ ਤਿਲ ਦੀਆਂ ਕਈ ਪੁਰਾਣੀਆਂ ਕਿਸਮਾਂ, ਦਾਲਾਂ ਵਿੱਚ ਕੁਲਥ, ਰੂੰਗੀ, ਮਾਂਹ ਅਤੇ ਛੋਲੇ ਦੇ ਦੇਸੀ ਬੀਜ ਵੀ ਇਸ ਬੀਜ ਬੈਂਕ ਵਿੱਚ ਮੌਜੂਦ ਹਨ। ਉਨ੍ਹਾਂ ਕੋਲ ਲਸਣ, ਪਿਆਜ਼, ਭਿੰਡੀ, ਘੀਆ, ਕੱਦੂ, ਰਾਮਾਤੋਰੀ, ਧਨੀਆ, ਮੇਥੀ ਅਤੇ ਹੋਰ ਫ਼ਸਲਾਂ ਦੇ ਪੁਰਾਣੇ ਅਤੇ ਦੁਰਲੱਭ ਬੀਜ ਵੀ ਉਪਲਬਧ ਹਨ।

ਮੁੱਖ ਖ਼ਬਰਾਂ


ਦਾਲਾਂ ਦੀ ਵਿਗਿਆਨਕ ਖੇਤੀ ਅਪਣਾਉਣ ਨਾਲ ਵਧੇਗੀ ਕਿਸਾਨਾਂ ਦੀ ਆਮਦਨ: ਡਾ. ਕੁਲਵੰਤ ਸਿੰਘ

ਦਾਲਾਂ ਦੀ ਵਿਗਿਆਨਕ ਖੇਤੀ ਅਪਣਾਉਣ ਨਾਲ ਵਧੇਗੀ ਕਿਸਾਨਾਂ ਦੀ ਆਮਦਨ: ਡਾ. ਕੁਲਵੰਤ ਸਿੰਘ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਪਿੰਡ ਅਲੀਆਣਾ ਵਿੱਚ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਦਾਲਾਂ ਦੀ ਵਿਗਿਆਨਿਕ ਖੇਤੀ, ਉਤਪਾਦਕਤਾ ਵਿੱਚ ਵਾਧਾ ਅਤੇ ਟਿਕਾਊ ਖੇਤੀ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ।

ਭਾਰਤ ਵਿੱਚ 1 ਜੂਨ ਤੋਂ 'ਖੇਤ ਬਚਾਓ' ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਲਾਹ ਦਿੱਤੀ

ਭਾਰਤ ਵਿੱਚ 1 ਜੂਨ ਤੋਂ 'ਖੇਤ ਬਚਾਓ' ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਲਾਹ ਦਿੱਤੀ

ਭਾਰਤ ਵਿੱਚ 1 ਜੂਨ ਤੋਂ 'ਖੇਤ ਬਚਾਓ' ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਦੇਸ਼ਾਂ ਦੀ ਨਿਰਧਾਰਣ ਕੀਤੀ ਹੈ। ਮੁਹਿੰਮ ਦਾ ਧਿਆਨ ਖਾਦ ਦੀ ਅਸੰਤੁਲਿਤ ਵਰਤੋਂ ਨੂੰ ਘਟਾਉਣ, ਮਿੱਟੀ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਜੈਵਿਕ ਖੇਤੀਬਾੜੀ ਨੂੰ ਵਧਾਉਣ 'ਤੇ ਹੋਵੇਗਾ। ਇਹ ਮੁਹਿੰਮ ਪੰਚਾਇਤ ਪੱਧਰ 'ਤੇ ਮਜ਼ਬੂਤ ਅਧਾਰ 'ਤੇ ਹੋਵੇਗੀ ਅਤੇ 1,650 ਟੀਮਾਂ ਤਹਿਤ ਕਿਸਾਨਾਂ ਨੂੰ ਸਥਿਤੀ-ਵਿਸ਼ੇਸ਼ ਸਲਾਹ ਦਿੱਤੀ ਜਾਵੇਗੀ।