ਗਰਮੀਆਂ ਵਿੱਚ ਬਿਜਲਈ ਯੰਤਰਾਂ ਦੀ ਸੁਰੱਖਿਆ ਜ਼ਰੂਰੀ

ਗਰਮੀਆਂ ਵਿਚ ਬਿਜਲਈ ਯੰਤਰਾਂ ਦੀ ਸਾਂਭ ਸੰਭਾਲ ਜਰੂਰੀ : ਫਾਇਰ ਅਫ਼ਸਰ

ਬਟਾਲਾ ਕਲੱਬ ਵਿੱਚ ਫਾਇਰ ਅਫਸਰ ਅਤੇ ਸੀਵਿਲ ਡਿਫੈਂਸ ਨੇ ਖਾਸਕਰ ਗਰਮੀਆਂ ਵਿੱਚ ਬਿਜਲਈ ਯੰਤਰਾਂ ਦੀ ਉਚਿਤ ਸੁਰੱਖਿਆ ਲਈ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤਾਂ ਜੋ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ।

By : True Update , Tanish kajla
ਗਰਮੀਆਂ ਵਿਚ ਬਿਜਲਈ ਯੰਤਰਾਂ ਦੀ ਸਾਂਭ ਸੰਭਾਲ ਜਰੂਰੀ : ਫਾਇਰ ਅਫ਼ਸਰ



ਬਟਾਲਾ, (ਹਿੰ.ਸ.) ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਆਦਾ ਗਰਮੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਕਾਰਣ ਜਾਨ- ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ, ਸਥਾਨਕ ਫਾਇਰ ਬ੍ਰਿਗੇਡ 'ਤੇ ਸਿਵਲ ਡਿਫੈਂਸ ਵਲੋਂ ਲਾਈਵ ਐਂਡ ਪ੍ਰਾਇਮਰੀ ਫਾਇਰ ਸੇਫਟੀ ਜਾਗਰੂਕਤਾ ਲਾਇਨਜ਼ ਕਲੱਬ ਮੁਸਕਾਨ ਦੀ ਐਸੋਸੀਏਸ਼ਨ ਆਫ ਪ੍ਰਿੰਟਰਜ਼ ਵਲੋਂ ਬਟਾਲਾ ਕਲੱਬ ਵਿਖੇ ਕੀਤਾ ਗਿਆ। ਇਸ ਮੌਕੇ ਨੀਰਜ ਸ਼ਰਮਾ ਫਾਇਰ ਅਫ਼ਸਰ ਤੇ ਹਰਬਖਸ਼ ਸਿੰਘ ਸਿਵਲ ਡਿਫੈਂਸ ਦੇ ਨਾਲ ਰੀਜ਼ਨ ਚੇਅਰਮੈਨ ਬਰਿੰਦਰ ਸਿੰਘ ਅਠਵਾਲ, ਪ੍ਰਧਾਨ ਭਾਰਤ ਭੂਸ਼ਨ ਖਜਾਨਚੀ ਸੁਰਿੰਦਰ ਕੁਮਾਰ, ਸਰਬਜੀਤ ਭਾਟੀਆ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਆਏ ਬੁਲਾਰਿਆਂ ਨੂੰ ਜੀ ਆਇਆ ਨੂੰ ਕਿਹਾ ਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਉਹਨਾਂ ਦੱਸਿਆ ਗਿਆ ਕਿ ਦਫਤਰਾਂ, ਘਰਾਂ ਵਿਚ ਅੱਗ ਲੱਗਣ ਦੇ ਮੁੱਖ ਕਾਰਣ ਬਿਜਲਈ ਯੰਤਰ ਹਨ ਖਾਸਕਰ ਏ.ਸੀ । ਇਹਨਾਂ ਬਿਜਲਈ ਯੰਤਰਾਂ ਦੀ ਸਾਂਭ-ਸੰਭਾਲ ਤੇ ਰੱਖ -ਰਖਾਵ 'ਤੇ ਪੂਰਾ ਧਿਆਨ ਰੱਖਿਆ ਜਾਵੇ ਸਮੇਂ -ਸਮੇਂ ਜਾਂਚ ਕਰਵਾਉਂਦੇ ਰਹੋ ਤਾਂ ਕਿ ਕੋਈ ਹਾਦਸਾ ਨਾ ਵਾਪਰੇ। ਅੱਗ ਦੀਆਂ ਕਿਸਮਾਂ ਦਸਦੇ ਹੋਏ ਇਹਨਾਂ ਨੂੰ ਕਾਬੂ ਕਰਨ ਲਈ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਆਖਰ ਵਿਚ ਸਾਂਝੇ ਤੋਰ 'ਤੇ ਬੁਲਾਰਿਆਂ ਨੂੰ ਯਾਦਗਾਰੀ ਤਸਵੀਰ ਭੇਟ ਕੀਤੀ ਅਤੇ ਕਿਹਾ ਜਲਦੀ ਹੀ ਕਲੱਬ ਦੇ ਪਰਿਵਾਰਕ ਮੈਂਬਰਾਂ ਲਈ ਅੱਗ ਸੁਰੱਖਿਆ ਕੈਂਪ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਅੋਰਤਾਂ 'ਤੇ ਬੱਚੇ ਵੀ ਜਾਗਰੂਕ ਹੋ ਸਕਣ। ਇਸ ਮੌਕੇ ਬਖਸ਼ਿੰਦਰ ਸਿੰਘ ਅਠਵਾਲ, ਪ੍ਰਦੀਪ ਚੀਮਾ, ਅਨੂਪ ਸਿੰਘ ਮਾਂਗਟ, ਗੋਵਿੰਦ ਸੈਣੀ, ਸਰਬਜੀਤ ਸਿੰਘ ਚੱਠਾ, ਕਮਲ ਕੁਮਾਰ, ਵਿਕਾਸ ਸ਼ਰਮਾਂ, ਭੂਸਨ ਬਜਾਜ, ਕੁਲਦੀਪ, ਜਨਕਰਾਜ ਤੇ ਫਾਇਰ ਫਾਈਟਰ ਹਾਜ਼ਰ ਸਨ।