ਚੰਡੀਗੜ੍ਹ, 21 ਅਗਸਤ (ਅਭਿਸ਼ੇਕ ਮੈਨਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਘੱਟ ਗਿਣਤੀ ਭਾਈਚਾਰਿਆਂ ਨੂੰ ਵੱਡਾ ਸਨਮਾਨ ਦਿੰਦਿਆਂ ਹਰ ਹਲਕੇ ਵਿੱਚ ਮਸੀਹ ਭਾਈਚਾਰਾ ਅਤੇ ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਘੱਟ ਗਿਣਤੀਆਂ ਪ੍ਰਤੀ ਉਸਾਰੂ ਵਿਚਾਰਧਾਰਾ ਕਾਰਨ ਪੰਜਾਬ ਭਰ ਵਿੱਚ ਕ੍ਰਿਸ਼ਚਨ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਪਾਰਟੀ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਇਸ ਤਹਿਤ ਹਰ ਹਲਕੇ ਵਿੱਚ ਕ੍ਰਿਸ਼ਚਨ ਅਤੇ ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ ਨਿਯੁਕਤ ਕਰਨ ਦੇ ਨਾਲ-ਨਾਲ ਦੋਵਾਂ ਭਾਈਚਾਰਿਆਂ ਦੀਆਂ ਜਥੇਬੰਦਕ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਡਾ. ਚੀਮਾ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅੱਜ 15 ਵਿਧਾਨ ਸਭਾ ਹਲਕਿਆਂ ਵਿੱਚ ਕ੍ਰਿਸ਼ਚਨ ਭਾਈਚਾਰੇ ਅਤੇ 19 ਹਲਕਿਆਂ ਵਿੱਚ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਾਕੀ ਹਲਕਿਆਂ ਲਈ ਨਾਵਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਕ੍ਰਿਸ਼ਚਨ ਭਾਈਚਾਰੇ ਦੇ ਹਲਕਾ ਪ੍ਰਧਾਨ: ਦੀਨਾਨਗਰ ਤੋਂ ਸੂਰਜ ਪ੍ਰਕਾਸ਼, ਸੁਜਾਨਪੁਰ ਤੋਂ ਮਦਨ ਲਾਲ ਹਰੀਅਲ, ਸ੍ਰੀ ਹਰਗੋਬਿੰਦਪੁਰ ਤੋਂ ਰਮੇਸ਼ ਆਜ਼ਾਦ, ਲੁਧਿਆਣਾ ਸੈਂਟਰਲ ਤੋਂ ਸੁਨੀਲ ਡੈਨਿਸ ਸਟੀਫਨ, ਰੂਪਨਗਰ ਤੋਂ ਸੁਨੀਲ ਕੁਮਾਰ ਪੌਲ, ਰਾਮਪੁਰਾ ਫੂਲ ਤੋਂ ਖਜਾਨ ਰਾਮ, ਫਾਜ਼ਿਲਕਾ ਤੋਂ ਸੁਖਵਿੰਦਰ ਸੁੱਖਾ ਮੌਜਮ, ਸ਼ਾਹਕੋਟ ਤੋਂ ਵਿਜੈ ਕੁਮਾਰ ਬਘੇਲਾ, ਬਠਿੰਡਾ ਸ਼ਹਿਰ ਤੋਂ ਵਿਸ਼ਾਲ ਮਸੀਹ, ਸ੍ਰੀ ਚਮਕੌਰ ਸਾਹਿਬ ਤੋਂ ਸੁਖਦੇਵ, ਅੰਮ੍ਰਿਤਸਰ ਈਸਟ ਤੋਂ ਡਾ. ਬਿੱਲਾ ਮਸੀਹ, ਜਲੰਧਰ ਨੌਰਥ ਤੋਂ ਪਵਨ ਸਹੋਤਾ, ਸਮਾਣਾ ਤੋਂ ਰਵੀ ਮਸੀਹ, ਭਦੌੜ ਤੋਂ ਸੁਖਵਿੰਦਰ ਪਾਸਟਰ ਅਤੇ ਗੁਰਦਾਸਪੁਰ ਤੋਂ ਵਿਕਟਰ ਮਸੀਹ ਸ਼ਾਮਲ ਹਨ। ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ: ਸੁਜਾਨਪੁਰ ਤੋਂ ਰਫੀਕ ਮੁਹੰਮਦ, ਸ੍ਰੀ ਹਰਗੋਬਿੰਦਪੁਰ ਤੋਂ ਨਿਯਾਮਤ ਅਲੀ, ਜਲਾਲਾਬਾਦ ਤੋਂ ਮੁਹੰਮਦ ਤਨਵੀਰ, ਲੁਧਿਆਣਾ ਸੈਂਟਰਲ ਤੋਂ ਸ਼ਾਹਿਦ ਸ਼ੈਫੀ, ਰਾਮਪੁਰਾ ਫੂਲ ਤੋਂ ਰਮਜ਼ਾਨ ਖਾਨ, ਫਾਜ਼ਿਲਕਾ ਤੋਂ ਮੁਰਾਦ ਖਾਨ, ਦੀਨਾਨਗਰ ਤੋਂ ਲਾਲ ਹੁਸੈਨ, ਬਠਿੰਡਾ ਸ਼ਹਿਰ ਤੋਂ ਸਲੀਮ ਮੁਹੰਮਦ, ਸ੍ਰੀ ਚਮਕੌਰ ਸਾਹਿਬ ਤੋਂ ਮਜੀਦ ਖਾਨ, ਰੂਪਨਗਰ ਤੋਂ ਕਰਮਦੀਨ, ਅੰਮ੍ਰਿਤਸਰ ਈਸਟ ਤੋਂ ਨਸੀਰ, ਮੌੜ ਤੋਂ ਸਲੀਮ ਖਾਨ, ਜਲੰਧਰ ਨੌਰਥ ਤੋਂ ਮੁਹੰਮਦ ਜਾਵੀਰ ਆਲਮ, ਫਿਰੋਜ਼ਪੁਰ ਦਿਹਾਤੀ ਤੋਂ ਕਰਮਦੀਨ, ਫਗਵਾੜਾ ਤੋਂ ਵਾਸਿਮ ਅਹਿਮਦ, ਨਾਭਾ ਤੋਂ ਇਰਫਾਨ ਖਾਨ, ਦਿੜ੍ਹਬਾ ਤੋਂ ਸੁਦਾਗਰ ਖਾਨ, ਭਦੌੜ ਤੋਂ ਡਾ. ਇਕਬਾਲ ਮੁਹੰਮਦ ਅਤੇ ਭੁੱਚੋ ਮੰਡੀ ਤੋਂ ਸ਼ੇਰ ਅਲੀ ਦੇ ਨਾਮ ਸ਼ਾਮਲ ਹਨ।
ਸੁਖਬੀਰ ਸਿੰਘ ਬਾਦਲ ਵੱਲੋਂ
ਜਥੇਬੰਦਕ ਢਾਂਚੇ ਵਿੱਚ ਘੱਟ ਗਿਣਤੀ ਭਾਈਚਾਰੇ ਨੂੰ ਦਿੱਤਾ ਸਨਮਾਨ
<br/>15 ਮਸੀਹ ਭਾਈਚਾਰੇ ਅਤੇ 19 ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ
By :
True Update
,
Harpreet Singh
•