ਪਟਿਆਲਾ, 01 ਸਤੰਬਰ (ਹਿੰ.ਸ.) : 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕਿਆਂ ਦੇ ਅੰਡਰ-14/19 ਵਰਗ ਦੇ ਗਰੀਕੋ ਰੋਮਨ ਕੁਸ਼ਤੀ ਮੁਕਾਬਲੇ ਕੇਸਰ ਸਿੰਘ ਕੁਸ਼ਤੀ ਅਕੈਡਮੀ, ਪਟਿਆਲਾ ਵਿਖੇ ਕਰਵਾਏ ਗਏ। ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਗਏ। ਮੁਕਾਬਲਿਆਂ ਦਾ ਆਯੋਜਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਕੀਤਾ ਗਿਆ। ਵੱਖ-ਵੱਖ ਭਾਰ ਵਰਗਾਂ ਵਿੱਚ 45 ਕਿਲੋ ਵਿੱਚ ਗੁਰਭਜਨ ਸਿੰਘ ਪਹਿਲੇ, ਲਵਜੋਤ ਸਿੰਘ ਦੂਜੇ ਅਤੇ ਰੁਪੇਸ਼ ਤੀਜੇ ਸਥਾਨ ’ਤੇ ਰਹੇ। 48 ਕਿਲੋ ਵਿੱਚ ਸਤਿੰਦਰ ਸਿੰਘ ਨੇ ਪਹਿਲਾ, ਲਵਇੰਦਰ ਸਿੰਘ ਨੇ ਦੂਜਾ ਅਤੇ ਸਾਹਿਲਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। 60 ਕਿਲੋ ਵਰਗ ਵਿੱਚ ਗੁਰਲਾਲ ਸਿੰਘ ਪਹਿਲੇ, ਇਸਪ੍ਰੀਤ ਸਿੰਘ ਦੂਜੇ ਅਤੇ ਗੁਰਨੂਰਜੀਤ ਸਿੰਘ ਤੀਜੇ ਸਥਾਨ ’ਤੇ ਰਹੇ। 92 ਕਿਲੋ ਵਿੱਚ ਗੁਰਸ਼ਰਨਪ੍ਰੀਤ ਸਿੰਘ ਨੇ ਪਹਿਲਾ, ਅਰਮਾਨਜੋਤ ਸਿੰਘ ਨੇ ਦੂਜਾ ਅਤੇ ਜ਼ੋਰਾਵਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 110 ਕਿਲੋ ਵਰਗ ਵਿੱਚ ਦੁਪਿੰਦਰ ਸਿੰਘ ਪਹਿਲੇ, ਗੁਰਰਹਿਮਤ ਸਿੰਘ ਦੂਜੇ ਅਤੇ ਆਰਵ ਬਾਸਲ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਪ੍ਰਿੰਸੀਪਲ ਪੂਨਮ ਕੁਮਾਰੀ, ਰਣਜੀਤ ਸਿੰਘ, ਰਾਕੇਸ਼ ਕੁਮਾਰ ਅਰੋੜਾ, ਅਰੁਣ ਕੁਮਾਰ, ਹਰਦੀਪ ਸਿੰਘ, ਸਾਰਜ ਸਿੰਘ, ਜਗਬੀਰ ਸਿੰਘ, ਸੁਦੇਸ਼ ਕੁਮਾਰ, ਮਨਦੀਪ ਕੁਮਾਰ, ਰਜਨੀ ਠਾਕੁਰ, ਅਮਨਦੀਪ ਸ਼ਰਮਾ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਖੇਡਡ ਪ੍ਰੇਮੀ ਹਾਜ਼ਰ ਸਨ।