ਕਿਊਬਾ ਵਿੱਚ ਸੱਤਾ ਪਰਿਵਰਤਨ ਦਾ ਦਾਅਵਾ

ਟੰਪ ਦਾ ਦਾਅਵਾ: ਕਿਊਬਾ ਵਿੱਚ ਜਲਦੀ ਹੀ ਸੱਤਾ ਪਰਿਵਰਤਨ ਹੋਣ ਦੀ ਸੰਭਾਵਨਾ

ਅਮਰੀਕੀ ਰਾਸ਼ਟਰਪਤੀ ਟੰਪ ਨੇ ਕਿਹਾ ਹੈ ਕਿ ਕਿਊਬਾ ਵਿੱਚ ਜਲਦੀ ਹੀ ਸੱਤਾ ਪਰਿਵਰਤਨ ਹੋ ਸਕਦਾ ਹੈ, ਮਾਰਕੋ ਰੂਬੀਓ ਨੂੰ ਇਸ ਬਦਲਾਅ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

By : True Update
ਟੰਪ ਦਾ ਦਾਅਵਾ: ਕਿਊਬਾ ਵਿੱਚ ਜਲਦੀ ਹੀ ਸੱਤਾ ਪਰਿਵਰਤਨ ਹੋਣ ਦੀ ਸੰਭਾਵਨਾ

ਵਾਸ਼ਿੰਗਟਨ/ਹਵਾਨਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟੰਪ ਨੇ ਇੱਕ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਕਿਊਬਾ 'ਚ ਜਲਦੀ ਹੀ ਸੱਤਾ ਪਰਿਵਰਤਨ ਹੋ ਸਕਦਾ ਹੈ। ਸ਼ੁੱਕਰਵਾਰ ਨੂੰ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਹਵਾਨਾ ਦੀ ਸਰਕਾਰ "ਬਹੁਤ ਜਲਦ ਡਿੱਗਣ ਵਾਲੀ ਹੈ।"
ਈਰਾਨ ਤੋਂ ਬਾਅਦ ਕਿਊਬਾ ਅਗਲਾ ਨਿਸ਼ਾਨਾ
ਟੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਈਰਾਨ ਨਾਲ ਜੰਗ ਜਾਰੀ ਹੈ ਅਤੇ ਉੱਥੋਂ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਸਮੇਤ ਕਈ ਸ਼ਕਤੀਸ਼ਾਲੀ ਨੇਤਾਵਾਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰਪਤੀ ਨੇ ਸੰਕੇਤ ਦਿੱਤਾ ਕਿ ਫਿਲਹਾਲ ਤਹਿਰਾਨ ਉਨ੍ਹਾਂ ਦੀ ਮੁੱਖ ਤਰਜੀਹ ਹੈ, ਪਰ ਕਿਊਬਾ ਉਨ੍ਹਾਂ ਦਾ ਅਗਲਾ ਅਹਿਮ ਪ੍ਰੋਜੈਕਟ ਹੋਵੇਗਾ। ਉਨ੍ਹਾਂ ਮੁਤਾਬਕ ਕਿਊਬਾ ਦੇ ਲੋਕ ਸਮਝੌਤਾ ਕਰਨ ਲਈ ਬਹੁਤ ਉਤਸੁਕ ਹਨ।
ਮਾਰਕੋ ਰੂਬੀਓ ਸੰਭਾਲਣਗੇ ਕਮਾਨ
ਰਾਸ਼ਟਰਪਤੀ ਟੰਪ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਕਿਊਬਾ ਵਿੱਚ ਇਸ ਬਦਲਾਅ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਟੰਪ ਨੇ ਕਿਹਾ, "ਕਿਊਬਾ ਤਿਆਰ ਹੈ - 50 ਸਾਲਾਂ ਬਾਅਦ"। ਉਨ੍ਹਾਂ ਅੱਗੇ ਕਿਹਾ ਕਿ ਰੂਬੀਓ ਇਸ 'ਤੇ ਕੰਮ ਕਰਨ ਲਈ ਉਡੀਕ ਕਰ ਰਹੇ ਹਨ, ਪਰ ਪਹਿਲਾਂ ਮੌਜੂਦਾ ਮਿਸ਼ਨ (ਈਰਾਨ) ਨੂੰ ਪੂਰਾ ਕਰਨਾ ਜ਼ਰੂਰੀ ਹੈ।

ਮੁੱਖ ਖ਼ਬਰਾਂ

ਲੁਧਿਆਣਾ ’ਚ ਜਾਇਦਾਦ ਦੇ ਲਾਲਚ ਨੇ ਦੋਹਤੇ ਨੂੰ ਬਣਾਇਆ ਨਾਨੀ ਦਾ ਕਾਤਲ

ਲੁਧਿਆਣਾ ’ਚ ਜਾਇਦਾਦ ਦੇ ਲਾਲਚ ਨੇ ਦੋਹਤੇ ਨੂੰ ਬਣਾਇਆ ਨਾਨੀ ਦਾ ਕਾਤਲ

ਮ੍ਰਿਤਕਾ ਦੀ ਧੀ ਤੇ ਮੁਲਜ਼ਮ ਦੀ ਮਾਸੀ ਕੁਲਵਿੰਦਰ ਕੌਰ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ

ਮੋਹਨਜੀਤ ਨਾਲ ਕੀਤੇ ਸਲੂਕ ਲਈ ਮੁੱਖ ਮੰਤਰੀ ਨੂੰ ਆਉਣੀ ਚਾਹੀਦੀ ਸ਼ਰਮ  : ਰਾਜਾ ਵੜਿੰਗ

ਮੋਹਨਜੀਤ ਨਾਲ ਕੀਤੇ ਸਲੂਕ ਲਈ ਮੁੱਖ ਮੰਤਰੀ ਨੂੰ ਆਉਣੀ ਚਾਹੀਦੀ ਸ਼ਰਮ  : ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਨੇ ਇਸ ਮਾਮਲੇ ਸਬੰਧੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਕੀਤੀ ਮੰਗ

 ਹੋਰਮੁਜ਼ ਜਲਡਮਰੂ ਦਾ ਨਾਮ ਬਦਲ ਕੇ ‘ਟਰੰਪ ਸਟ੍ਰੇਟ’ ਰੱਖਣ ਦਾ ਦਿੱਤਾ  ਸੁਝਾਅ

ਹੋਰਮੁਜ਼ ਜਲਡਮਰੂ ਦਾ ਨਾਮ ਬਦਲ ਕੇ ‘ਟਰੰਪ ਸਟ੍ਰੇਟ’ ਰੱਖਣ ਦਾ ਦਿੱਤਾ ਸੁਝਾਅ

ਜੇਕਰ ਜਲਡਮਰੂ ਅਮਰੀਕਾ ਦੇ ਕੰਟਰੋਲ ਵਿੱਚ ਹੈ ਤਾਂ ਇਸ ਦਾ ਨਾਮ ‘ਹੋਰਮੁਜ਼ ਜਲਡਮਰੂ’ ਦੀ ਬਜਾਏ ‘ਟਰੰਪ ਸਟ੍ਰੇਟ’ ਕਿਉਂ ਨਾ ਰੱਖਿਆ ਜਾਵੇ : ਟਰੰਪ

ਚੋਰੀ ਦੇ ਮਾਮਲੇ ’ਚ ਦੋ ਦਲਿਤ ਨੌਜਵਾਨਾਂ ਨਾਲ ਕਥਿਤ ਪੁਲਿਸ ਤਸ਼ੱਦਦ ਦੇ ਦੋਸ਼

ਚੋਰੀ ਦੇ ਮਾਮਲੇ ’ਚ ਦੋ ਦਲਿਤ ਨੌਜਵਾਨਾਂ ਨਾਲ ਕਥਿਤ ਪੁਲਿਸ ਤਸ਼ੱਦਦ ਦੇ ਦੋਸ਼

ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਇਨਸਾਫ਼ ਦਿਵਾਉਣ ਦਾ ਦਿੱਤਾ ਭਰੋਸਾ

ਭਾਰਤ ਨੇ ਅਮਰੀਕਾ ਤੋਂ ਐਫਜੀਐਮ-148 ਜੈਵਲਿਨ ਐਂਟੀ-ਟੈਂਕ ਮਿਜ਼ਾਈਲ ਸਿਸਟਮ ਖਰੀਦਣ ਲਈ ਸਮਝੌਤੇ ’ਤੇ ਕੀਤੇ ਹਸਤਾਖਰ

ਭਾਰਤ ਨੇ ਅਮਰੀਕਾ ਤੋਂ ਐਫਜੀਐਮ-148 ਜੈਵਲਿਨ ਐਂਟੀ-ਟੈਂਕ ਮਿਜ਼ਾਈਲ ਸਿਸਟਮ ਖਰੀਦਣ ਲਈ ਸਮਝੌਤੇ ’ਤੇ ਕੀਤੇ ਹਸਤਾਖਰ

ਇਸ ’ਚ 100 ਮਿਜ਼ਾਈਲ ਰਾਉਂਡ, ਸਿਖਲਾਈ ਉਪਕਰਣ ਤੇ ਲਾਂਚ ਯੂਨਿਟ ਸ਼ਾਮਲ ਹਨ, ਇੱਕ ਪੈਕੇਜ ’ਚ ਜਿਸਦੀ ਸ਼ੁਰੂਆਤੀ ਕੀਮਤ 45.7 ਮਿਲੀਅਨ ਹੈ