ਤਰਨਤਾਰਨ, 18 ਮਈ (ਹਿੰ.ਸ.) ਤਰਨਤਾਰਨ ਦੇ ਪਿੰਡ ਫਤਿਆਬਾਦ ਵਿੱਚ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਨੇ ਇੱਕ ਸਕੂਲੀ ਬੱਚੇ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਠਵੀਂ ਜਮਾਤ ਦਾ ਵਿਦਿਆਰਥੀ ਧੀਰਜ ਤੇਜਪਾਲ ਰੋਜ਼ਾਨਾ ਦੀ ਤਰ੍ਹਾਂ ਸਕੂਲ ਜਾ ਰਿਹਾ ਸੀ। ਜਦੋਂ ਉਹ ਸਕੂਲ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਗੈਸ ਸਿਲੰਡਰਾਂ ਵਾਲੀ ਗੱਡੀ ਦੀ ਚਪੇਟ ਵਿੱਚ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਕੂਲ ਪ੍ਰਿੰਸੀਪਲ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਧੀਰਜ ਇੱਕ ਹੋਣਹਾਰ ਵਿਦਿਆਰਥੀ ਸੀ ਅਤੇ ਹਰ ਰੋਜ਼ ਸਮੇਂ ‘ਤੇ ਸਕੂਲ ਆਉਂਦਾ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਫਤਿਆਬਾਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੁਖਦਾਈ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਤਰਨਤਾਰਨ ਵਿਚ ਗੈਸ ਸਿਲੰਡਰ ਲੱਦੀ ਗੱਡੀ ਨੇ ਬੱਚੇ ਨੂੰ ਕੁਚਲਿਆ
ਤਰਨਤਾਰਨ ਦੇ ਪਿੰਡ ਫਤਿਆਬਾਦ ਵਿੱਚ ਸਕੂਲ ਜਾ ਰਹੇ ਬੱਚੇ ਨੂੰ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਨੇ ਕੁਚਲ ਦਿੱਤਾ, ਜਿਸ ਨਾਲ ਬੱਚੇ ਦੀ ਮੌਤ ਹੋ ਗਈ।
ਮੁੱਖ ਖ਼ਬਰਾਂ
ਬੈਂਗਲੁਰੂ-ਚੇਨਈ ਐਕਸਪ੍ਰੈਸਵੇਅ 'ਤੇ ਭਿਆਨਕ ਸੜਕ ਹਾਦਸਾ
ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਚਾਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ
ਦਿੱਲੀ 'ਚ ਪੀਜੀ ਇਮਾਰਤ ਢਹਿਣ ਨਾਲ 6 ਮੌਤਾਂ, 10 ਲੋਕ ਸੁਰੱਖਿਅਤ ਬਚਾਏ
ਮੌਕੇ 'ਤੇ ਐਨਡੀਆਰਐਫ, ਫਾਇਰ ਸਰਵਿਸ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਮਲਬਾ ਹਟਾ ਕੇ ਬਚਾਅ ਕਾਰਜ ਜਾਰੀ ਹਨ
ਟਰੱਕ-ਟੈਂਪੂ ਸੜਕ ਹਾਦਸੇ ’ਚ 4 ਦੀ ਮੌਤ
ਹਾਦਸੇ ’ਚ ਈ-ਰਿਕਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਟੈਂਪੂ ਸਾਹਮਣੇ ਦਿਸ਼ਾ ਤੋਂ ਆ ਰਹੇ ਬੱਜਰੀ ਨਾਲ ਭਰੇ ਟਰੱਕ ਨਾਲ ਟਕਰਾ ਗਿਆ ਤੇ ਈ-ਰਿਕਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ’ਚ ਟਰੱਕ ਕੰਟਰੋਲ ਗੁਆ ਬੈਠਾ ਤੇ ਪਲਟ ਗਿਆ
ਬੰਗਲਾਦੇਸ਼ ਵਿੱਚ ਖਸਰੇ ਦਾ ਕਹਿਰ 987 ਮੌਤਾਂ ਤੇ 1,114 ਨਵੇਂ ਸ਼ੱਕੀ ਮਾਮਲੇ
ਵਧਦੇ ਮਾਮਲਿਆਂ ਕਾਰਨ ਰਾਜਧਾਨੀ ਢਾਕਾ ਦੇ ਬੱਚਿਆਂ ਦੇ ਹਸਪਤਾਲਾਂ ’ਤੇ ਵੀ ਭਾਰੀ ਦਬਾਅ ਪੈ ਰਿਹਾ ਹੈ
ਮੋਹਾਲੀ ’ਚ ਏ. ਐਸ. ਆਈ. ਦੀ ਗੋਲੀ ਲੱਗਣ ਨਾਲ ਮੌਤ
ਮ੍ਰਿਤਕ ਦੇ ਪੁੱਤਰ ਨੇ ਕਿਹਾ : ਵੀਡੀਓ ’ਚ ਦਿਖਾਈ ਦੇ ਰਿਹੈ ਕਿ ਬੰਦੂਕ ਹੇਠਾਂ ਡਿੱਗੀ ਤੇ ਇਸ ਤੋਂ ਬਾਅਦ 7 ਤੋਂ 8 ਫਾਇਰ ਹੋਏ ਅਤੇ ਛੱਤ ’ਤੇ ਵੀ ਗੋਲੀਆਂ ਲੱਗਣ ਦੇ ਨਿਸ਼ਾਨ ਮੌਜੂਦ ਹਨ