'ਰੰਗਲਾ ਪੰਜਾਬ–ਸਿਹਤਮੰਦ ਪੰਜਾਬ' ਮੁਹਿੰਮ ਨੂੰ ਮਿਲ ਰਿਹਾ ਲੋਕਾਂ ਦਾ ਭਰਪੂਰ ਸਹਿਯੋਗ: ਐਸ.ਡੀ.ਐਮ.ਅਮਿਤ ਗੁਪਤਾ
ਡੇਰਾਬੱਸੀ, (ਹਿੰ.ਸ.) 'ਸੀ.ਐੱਮ. ਦੀ ਯੋਗਸ਼ਾਲਾ' ਪਹਿਲਕਦਮੀ 'ਰੰਗਲਾ ਪੰਜਾਬ–ਸਿਹਤਮੰਦ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਨਿਯਮਤ ਯੋਗ ਅਭਿਆਸ ਨਾਲ ਜੋੜ ਕੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਉਣਾ ਹੈ। ਐਸ.ਡੀ.ਐਮ. ਡੇਰਾਬੱਸੀ ਅਮਿਤ ਗੁਪਤਾ ਨੇ ਦੱਸਿਆ ਕਿ ਇਸੇ ਲੜੀ ਤਹਿਤ ਯੋਗਾ ਟ੍ਰੇਨਰ ਸੇਜਲਪ੍ਰੀਤ ਕੌਰ ਵੱਲੋਂ ਡੇਰਾਬਸੀ ਦੇ ਵੱਖ-ਵੱਖ ਪਿੰਡਾਂ ਵਿੱਚ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੇ ਹਨ। ਯੋਗਾ ਟ੍ਰੇਨਰ ਸੇਜਲਪ੍ਰੀਤ ਕੌਰ ਵੱਲੋਂ ਆਪਣੀ ਪਹਿਲੀ ਕਲਾਸ ਗੁਰਦੁਆਰਾ ਸਾਹਿਬ ਨੇੜੇ, ਪਿੰਡ ਹਮਾਯੂੰਪੁਰ ਵਿਖੇ ਸਵੇਰੇ 7:10 ਵਜੇ ਤੋਂ 8:10 ਵਜੇ ਤੱਕ, ਦੂਜੀ ਕਲਾਸ ਕਮਿਊਨਿਟੀ ਸੈਂਟਰ, ਪਿੰਡ ਧੀਰੇਮਾਜਰਾ ਵਿਖੇ ਸਵੇਰੇ 8:50 ਵਜੇ ਤੋਂ 9:50 ਵਜੇ ਤੱਕ ਤੀਜੀ ਕਲਾਸ ਸ਼ਿਵ ਮੰਦਰ, ਪਿੰਡ ਰਾਮਗੜ੍ਹ ਵਿਖੇ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ, ਚੌਥੀ ਕਲਾਸ ਮਕਾਨ ਨੰਬਰ 12, ਗੁਰਦੁਆਰਾ ਸਾਹਿਬ ਨੇੜੇ, ਪਿੰਡ ਰਾਮਗੜ੍ਹ ਰੁੜਕੀ ਵਿਖੇ ਸਵੇਰੇ 11:05 ਵਜੇ ਤੋਂ ਦੁਪਹਿਰ 12:05 ਵਜੇ ਤੱਕ, ਪੰਜਵੀਂ ਕਲਾਸ ਧਰਮਸ਼ਾਲਾ, ਪਿੰਡ ਰਾਣੀਮਾਜਰਾ ਵਿਖੇ ਸ਼ਾਮ 5:10 ਵਜੇ ਤੋਂ 6:10 ਵਜੇ ਤੱਕ ਅਤੇ ਛੇਵੀਂ ਅਤੇ ਦਿਨ ਦੀ ਆਖਰੀ ਕਲਾਸ ਕਮਿਊਨਿਟੀ ਸੈਂਟਰ, ਪਿੰਡ ਰਾਣੀਮਾਜਰਾ ਵਿਖੇ ਸ਼ਾਮ 6:15 ਵਜੇ ਤੋਂ 7:15 ਵਜੇ ਤੱਕ ਲਗਾਈ ਜਾਂਦੀ ਹੈ। ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਯੋਗਾ ਟ੍ਰੇਨਰ ਨੇ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ 'ਸੀ.ਐੱਮ. ਦੀ ਯੋਗਸ਼ਾਲਾ' ਨਾਲ ਜੁੜ ਕੇ ਰੋਜ਼ਾਨਾ ਯੋਗ ਅਭਿਆਸ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਅਤੇ ਤੰਦਰੁਸਤ, ਨਸ਼ਾ-ਮੁਕਤ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।
ਪੰਜਾਬ ਦੇ ਡੈਰਾਬੱਸੀ ਵਿੱਚ ਸੀਐਮ ਦੀਆਂ ਯੋਗਸਾਲਾ ਕਲਾਸਾਂ ਲਗਾਏ ਗਏ, ਵੱਖ-ਵੱਖ ਪਿੰਡਾਂ ਵਿੱਚ ਰੋਜ਼ਾਨਾ ਸਹਿਯੋਗ ਨਾਲ ਤੰਦੁਰੁਸਤੀ ਲਈ
'ਰੰਗਲਾ ਪੰਜਾਬ–ਸਿਹਤਮੰਦ ਪੰਜਾਬ' ਮੁਹਿੰਮ ਦੇ ਹਿੱਸੇ ਵਜੋਂ ਡੈਰਾਬੱਸੀ ਦੇ ਸੀਐਮ ਦੀਆਂ ਯੋਗਾ ਕਲਾਸਾਂ ਸ਼ੁਰੂ ਹੋ ਗਈਆਂ। ਯੋਗਾ ਟ੍ਰੇਨਰ ਸੇਜਲਪ੍ਰੀਤ ਕੌਰ ਨੇ ਵੱਖ ਪਿੰਡਾਂ ਵਿੱਚ ਰੋਜ਼ਾਨਾ 6 ਯੋਗਾ ਸੈਸ਼ਨ ਸ਼ੁਰੂ ਕੀਤੇ ਜਿਸ ਨਾਲ ਲੋਕਾਂ ਦਾ ਮਾਨਸਿਕ ਅਤੇ ਸ਼ਰੀਰਕ ਤੰਦੁਰੁਸਤੀ ਉੱਚਾ ਹੋਵੇਗੀ।
ਮੁੱਖ ਖ਼ਬਰਾਂ
ਫਰੀਦਕੋਟ ਵਿਖੇ ਵਿਧਾਇਕਾਂ ਦੇ ਮੀਟਿੰਗ ਵਿੱਚ ਮੁਂਡੀਆਂ ਨੇ ਪੰਜਾਬ ਸਰਕਾਰ ਦੀਆਂ ਨਸਿਆਂ ਨੂੰ ਸੰਬੋਧਿਤ ਨੀਤੀਆਂ ਅਤੇ ਉਮੀਦਾਂ ਬਾਰੇ ਦੱਸੀਆਂ
ਪੰਜਾਬ ਸਰਕਾਰ ਨਸਿਆਂ ਦੀ ਸਪਲਾਈ ਲਾਈਨ ਤੋੜਨ, ਪੀੜਤਾਂ ਦਾ ਮੁੜ ਵਸੇਬਾ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਾਲੀ ਨੀਤੀ ਦੀ ਲਾਗੂ ਕਰਨ ਉੱਤੇ ਕਾਬੂ ਪਾਏਗੀ। ਮੀਟਿੰਗ ਵਿੱਚ ਸੂਚਨਾ ਪ੍ਰਦਾਨ ਕਰਨ ਵਾਲਿਆਂ ਦੀ ਪਹਿਚਾਣ ਗੁਪਤ ਰੱਖਣ ਦੀ ਮੰਗ ਕੀਤੀ ਗਈ।
‘ਖੇਡਾਂ ਵਤਨ ਪੰਜਾਬ ਦੀਆਂ-2026’ ਦਾ ਪੋਰਟਲ ਕੀਤਾ ਲਾਂਚ
ਖੇਡਾਂ ਦਾ ਮਕਸਦ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਦੇ ਨਾਲ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨਾ
ਖਿਜਰਾਬਾਦ ’ਚ ਕੰਗ ਨੇ 20 ਲੱਖ ਦੀ ਲਾਗਤ ਨਾਲ ਬਣੇ ਬਾਸਕਟਬਾਲ ਗਰਾਊਂਡ ਦਾ ਕੀਤਾ ਉਦਘਾਟਨ
ਕਿਹਾ : ਕਿਸੇ ਵੀ ਦੇਸ਼ ਜਾਂ ਸੂਬੇ ਦੀ ਅਸਲ ਤਾਕਤ ਉਸ ਦੇ ਨੌਜਵਾਨ ਹੁੰਦੇ ਹਨ
‘ਸੀ. ਐੱਮ. ਦੀ ਯੋਗਸ਼ਾਲਾ’ ਨੂੰ ਸੂਬੇ ’ਚ ਮਿਲਿਆ ਭਰਵਾਂ ਹੁੰਗਾਰਾ
ਯੋਗ ਦੇ ਨਿਯਮਤ ਅਭਿਆਸ ਨਾਲ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਵਿੱਚ ਮਦਦ ਮਿਲ ਰਹੀ ਹੈ। ਯੋਗ ਅਤੇ ਧਿਆਨ ਰਾਹੀਂ ਲੋਕ ਤਣਾਅ ਅਤੇ ਚਿੰਤਾ ਨੂੰ ਘਟਾਉਣ ਦੇ ਨਾਲ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਹੋ ਰਹੇ ਹਨ।
ਮੋਹਾਲੀ ਵਿਖੇ 7 ਰੋਜ਼ਾ ਯੁਵਾ ਆਪਦਾ ਮਿੱਤਰ ਸਿਖਲਾਈ ਪ੍ਰੋਗਰਾਮ ਸੰਪੰਨ
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਪੰਜਾਬ ਵੱਲੋਂ ਆਯੋਜਿਤ 7 ਦਿਨਾਂ ਯੁਵਾ ਆਪਦਾ ਮਿੱਤਰ ਯੋਜਨਾ ਸਿਖਲਾਈ ਪ੍ਰੋਗਰਾਮ ਜ਼ਿੰਮੇਵਾਰੀ ਅਤੇ ਭਾਈਚਾਰਕ ਸੇਵਾ ਦੇ ਸੰਦੇਸ਼ ਨਾਲ ਸੰਪੰਨ ਹੋਇਆ।