ਮੋਹਾਲੀ, (ਹਿੰ.ਸ.) ਮੋਹਾਲੀ ਦੇ ਜ਼ੀਰਕਪੁਰ ਇਲਾਕੇ ਵਿੱਚ ਛੱਤ ਲਾਈਟ ਚੌਂਕ ਨੇੜੇ ਸ਼ੁੱਕਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਮਨਾਲੀ ਤੋਂ ਦਿੱਲੀ ਜਾ ਰਹੀ ਸਵਾਰੀਆਂ ਨਾਲ ਭਰੀ ਨਿੱਜੀ ਬੱਸ ਟਰੱਕ ਨਾਲ ਟੱਕਰ ਮਾਰਨ ਤੋਂ ਬਾਅਦ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ। ਇਸ ਦੌਰਾਨ ਇੱਕ ਨੌਜਵਾਨ ਬੱਸ ਹੇਠਾਂ ਆ ਗਿਆ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਹਾਦਸੇ ਵੇਲੇ ਬੱਸ ਵਿੱਚ ਕਰੀਬ 45 ਯਾਤਰੀ ਸਵਾਰ ਸਨ। ਹਾਦਸੇ ਵਿੱਚ 20 ਤੋਂ ਵੱਧ ਯਾਤਰੀ ਜਖ਼ਮੀ ਹੋਏ ਹਨ। ਸਥਾਨਕ ਲੋਕਾਂ ਅਤੇ ਪੁਲਿਸ ਨੇ ਮਿਲ ਕੇ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਤੇ ਜਖ਼ਮੀਆਂ ਨੂੰ ਤੁਰੰਤ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉੱਥੋਂ ਕਈ ਗੰਭੀਰ ਜਖ਼ਮੀਆਂ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਰੈਫਰ ਕੀਤਾ ਗਿਆ।
ਪੁਲਿਸ ਮੁਤਾਬਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਸ ਜ਼ੀਰਕਪੁਰ ਦੇ ਛੱਤ ਲਾਈਟ ਚੌਂਕ ਕੋਲ ਪਹੁੰਚੀ। ਇਸ ਦੌਰਾਨ ਪਟਿਆਲਾ ਵੱਲ ਜਾ ਰਹੇ ਇਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਡਰਾਈਵਰ ਦਾ ਕੰਟਰੋਲ ਖਤਮ ਹੋ ਗਿਆ ਅਤੇ ਬੱਸ ਪਲਟ ਗਈ। ਬੱਸ ਦੇ ਪਲਟਣ ਨਾਲ ਕਈ ਯਾਤਰੀ ਸੀਟਾਂ ਤੋਂ ਉੱਛਲ ਕੇ ਡਿੱਗ ਪਏ ਤੇ ਕੁਝ ਅੰਦਰ ਹੀ ਫਸ ਗਏ, ਜਿਸ ਨਾਲ ਮੌਕੇ ‘ਤੇ ਹੜਕੰਪ ਮਚ ਗਿਆ।
ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਪੁਲਿਸ ਦੇ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਲਗਭਗ ਦੋ ਘੰਟੇ ਤੱਕ ਬੱਸ ਸੜਕ ਦੇ ਵਿਚਕਾਰ ਪਈ ਰਹੀ, ਜਿਸ ਕਾਰਨ ਹਾਈਵੇ ‘ਤੇ ਲੰਮਾ ਜਾਮ ਲੱਗ ਗਿਆ। ਬਾਅਦ ਵਿੱਚ ਹਾਈਡਰਾ ਮਸ਼ੀਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ੀਰਕਪੁਰ ‘ਚ ਟਰੱਕ ਨਾਲ ਟਕਰਾ ਕੇ ਪਲਟੀ ਬੱਸ, 20 ਤੋਂ ਵੱਧ ਯਾਤਰੀ ਜਖ਼ਮੀ
ਮੋਹਾਲੀ ਵਿੱਚ ਮਨਾਲੀ ਤੋਂ ਦਿੱਲੀ ਜਾ ਰਹੀ ਬੱਸ ਟਰੱਕ ਨਾਲ ਟੱਕਰ ਮਾਰਨ ਤੋਂ ਬਾਅਦ ਪਲਟ ਗਈ, 20 ਤੋਂ ਵੱਧ ਯਾਤਰੀ ਜਖ਼ਮੀ।
ਮੁੱਖ ਖ਼ਬਰਾਂ
ਬੈਂਗਲੁਰੂ-ਚੇਨਈ ਐਕਸਪ੍ਰੈਸਵੇਅ 'ਤੇ ਭਿਆਨਕ ਸੜਕ ਹਾਦਸਾ
ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਚਾਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ
ਰਾਹੁਲ ਗਾਂਧੀ ਨੇ ਬਿਹਾਰ ਦੇ ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਕਿਹਾ : ਬੁਲੇਟ ਕੁਮਾਰ ਗੌੜ ਦੀ ਲੱਤ ਤੇ ਦੋ ਹੋਰ ਵਿਦਿਆਰਥੀਆਂ ਦੇ ਮੋਢੇ ’ਚ ਲੱਗੀ ਸੀ ਗੋਲੀ, ਇਨ੍ਹਾਂ ਬੱਚਿਆਂ ਨੇ ਅਜਿਹਾ ਕੀ ਗੁਨਾਹ ਕੀਤਾ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ?
ਮੋਹਾਲੀ ’ਚ ਏ. ਐਸ. ਆਈ. ਦੀ ਗੋਲੀ ਲੱਗਣ ਨਾਲ ਮੌਤ
ਮ੍ਰਿਤਕ ਦੇ ਪੁੱਤਰ ਨੇ ਕਿਹਾ : ਵੀਡੀਓ ’ਚ ਦਿਖਾਈ ਦੇ ਰਿਹੈ ਕਿ ਬੰਦੂਕ ਹੇਠਾਂ ਡਿੱਗੀ ਤੇ ਇਸ ਤੋਂ ਬਾਅਦ 7 ਤੋਂ 8 ਫਾਇਰ ਹੋਏ ਅਤੇ ਛੱਤ ’ਤੇ ਵੀ ਗੋਲੀਆਂ ਲੱਗਣ ਦੇ ਨਿਸ਼ਾਨ ਮੌਜੂਦ ਹਨ
ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ
ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਲਗਾਤਾਰ ਧਰਨੇ ਵਿੱਚ ਪਹੁੰਚ ਰਹੇ ਹਨ
ਟਰੱਕ ਤੇ ਪੰਜਾਬ ਰੋਡਵੇਜ਼ ਬੱਸ ਦੀ ਟੱਕਰ, ਕਈ ਯਾਤਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ
ਹਾਦਸੇ ਕਾਰਨ ਫਲਾਈਓਵਰ ’ਤੇ ਕੁਝ ਸਮੇਂ ਲਈ ਆਵਾਜਾਈ ਹੋਈ ਪ੍ਰਭਾਵਿਤ