ਐੱਸ.ਆਈ.ਆਰ. : ਕਪੂਰਥਲਾ ਜ਼ਿਲ੍ਹੇ 'ਚ ਘਰ-ਘਰ ਗਣਨਾ ਮੁਹਿੰਮ ਤਹਿਤ ਹੁਣ ਤੱਕ 26310 ਫਾਰਮ ਡਿਜੀਟਾਈਜ਼
ਕਪੂਰਥਲਾ, (ਹਿੰ.ਸ.) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ 25 ਜੂਨ ਤੋਂ ਜ਼ਿਲ੍ਹੇ ਵਿੱਚ ਚੱਲ ਰਹੀ ਐੱਸ.ਆਈ.ਆਰ. ਦੀ ਮੁਹਿੰਮ ਤਹਿਤ ਬੀ.ਐੱਲ.ਓਜ਼ ਵੱਲੋਂ ਘਰ-ਘਰ ਜਾ ਕੇ ਗਣਨਾ ਫਾਰਮ ਵੰਡੇ ਜਾਣ ਦੇ ਨਾਲ-ਨਾਲ ਵੋਟਰਾਂ ਪਾਸੋਂ ਪ੍ਰਾਪਤ ਕੀਤੇ ਗਏ ਫਾਰਮਾਂ ਨੂੰ ਮੋਬਾਈਲ ਐਪ ਰਾਹੀਂ ਡਿਜੀਟਾਈਜ਼ ਕਰਨ ਦੇ ਮਕਸਦ ਨਾਲ ਬੀਤੀ ਦੇਰ ਸ਼ਾਮ ਤੱਕ ਕੁੱਲ 26310 ਫਾਰਮ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਸਲ ਫਾਰਮ ਭਰ ਕੇ ਬੀ.ਐੱਲ.ਓ. ਦੀ ਅਗਲੀ ਫੇਰੀ ਸਮੇਂ ਉਸ ਨੂੰ ਵਾਪਸ ਸੌਂਪ ਦੇਣ। ਫਾਰਮ ਪ੍ਰਾਪਤ ਕਰਨ ਤੋਂ ਬਾਅਦ ਬੀ.ਐੱਲ.ਓ. ਵੱਲੋਂ ਰਸੀਦ ਜਾਰੀ ਕੀਤੀ ਜਾਵੇਗੀ ਅਤੇ ਡੁਪਲੀਕੇਟ ਕਾਪੀ ਵੋਟਰ ਕੋਲ ਹੀ ਰਹੇਗੀ। ਜੇਕਰ ਵੋਟਰ ਖ਼ੁਦ ਉਪਲਬਧ ਨਾ ਹੋਵੇ, ਤਾਂ ਇਹ ਫਾਰਮ ਪਰਿਵਾਰ ਦੇ ਕਿਸੇ ਵੀ ਬਾਲਗ ਮੈਂਬਰ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਅਜੇ ਤੱਕ ਫਾਰਮ ਨਹੀਂ ਮਿਲੇ, ਉਹ ਟੋਲ-ਫ੍ਰੀ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ "ਬੀ.ਐੱਲ.ਓ. ਨਾਲ ਕਾਲ ਬੁੱਕ ਕਰੋ" ਸਹੂਲਤ ਦਾ ਲਾਭ ਉਠਾ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਘਰ-ਘਰ ਗਣਨਾ ਕਰਨ ਦੀ ਇਹ ਮੁਹਿੰਮ 24 ਜੁਲਾਈ 2026 ਤੱਕ ਜਾਰੀ ਰਹੇਗੀ ਅਤੇ ਪੋਲਿੰਗ ਸਟੇਸ਼ਨਾਂ ਦਾ ਪੁਨਰਗਠਨ ਵੀ ਮਿਤੀ 24 ਜੁਲਾਈ 2026 ਤੱਕ ਮੁਕੰਮਲ ਕਰ ਲਿਆ ਜਾਵੇਗਾ। ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 3 ਅਗਸਤ 2026 ਨੂੰ ਕੀਤੀ ਜਾਵੇਗੀ। ਇਸ ਦੌਰਾਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਦਰਜ ਕਰਵਾਏ ਜਾ ਸਕਦੇ ਹਨ, ਜਦਕਿ ਇਨ੍ਹਾਂ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 01 ਅਕਤੂਬਰ 2026 ਨੂੰ ਕੀਤੀ ਜਾਵੇਗੀ।
ਘਰ-ਘਰ ਗਣਨਾ ਮੁਹਿੰਮ ਦੇਖੇ ਖੁਸ਼
ਕਪੂਰਥਲਾ ਵਜੋਂ 26310 ਫਾਰਮ ਡਿਜੀਟਾਈਜ਼ ਕੀਤੇ ਜਾਣ ਤੋ ਬੀ.ਐੱਲ.ਓ ਦੀ ਮਹੱਤਤਾ ਦਿਖਾਈ ਗਈ ਹੈ।
ਕਪੂਰਥਲੇ ਅਕਾਸ਼ ਬਾਂਸਲ ਨੇ ਖੋਜਨਾਰਮ ਦੇ ਘਰ-ਘਰ ਫਾਰਮ ਵੰਡਦਿਆਂ 26310 ਕਾਪੀਆਂ ਮੋਬਾਈਲ ਐਪ ਰਾਹੀਂ ਜਾਣ ਲਿਖੀਆਂ। ਵੀਬੀ.ਏ.ਆਈ. ਦੀ ਦੂਜੀ ਮੁਹਿੰਮ ਵਿੱਚ ਹਾਲੇ ਤੱਕ ਪੂਰੀ ਨਾ ਹੋਈ ਹੈ।
By :
True Update
,
Tanish kajla
•