ਜਅਗਨੀਵੀਰ ਭਰਤੀ ਰੈਲੀ-2026 ਦੀਆਂ ਤਿਆਰੀਆਂ

ਨਵੰਬਰ 'ਚ ਜਲੰਧਰ ਵਿਖੇ ਹੋਵੇਗੀ ਅਗਨੀਵੀਰ ਭਰਤੀ ਰੈਲੀ

ਇਸ ਸਾਲ ਅਗਨੀਵੀਰ ਭਰਤੀ ਰੈਲੀ ਨਵੰਬਰ 2026 ਦੌਰਾਨ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਵਿਖੇ ਕਰਵਾਈ ਜਾਵੇਗੀ।

By : True Update , Harmanjot Singh
ਨਵੰਬਰ 'ਚ ਜਲੰਧਰ ਵਿਖੇ ਹੋਵੇਗੀ ਅਗਨੀਵੀਰ ਭਰਤੀ ਰੈਲੀ

ਜਲੰਧਰ, 13 ਅਗਸਤ (ਹਿੰ.ਸ.) ਅਗਨੀਵੀਰ ਭਰਤੀ ਰੈਲੀ-2026 ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵੱਲੋਂ ਆਰਮੀ ਰਿਕਰੂਟਿੰਗ ਅਫਸਰ ਜਲੰਧਰ ਕੈਂਟ ਕਰਨਲ ਰਸ਼ਮੀ ਨਰਾਇਣ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨਲ ਰਸ਼ਮੀ ਨਰਾਇਣ ਨੇ ਹਾਲ ਹੀ ਵਿੱਚ ਜਲੰਧਰ ਵਿਖੇ ਆਰਮੀ ਰਿਕਰੂਟਿੰਗ ਅਫਸਰ ਵਜੋਂ ਚਾਰਜ ਸੰਭਾਲਿਆ ਹੈ। ਉਹ ਭਾਰਤੀ ਫੌਜ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਕਰਨ ਵਾਲੀਆਂ ਮਹਿਲਾ ਅਧਿਕਾਰੀਆਂ ਦੇ ਪਹਿਲੇ ਬੈਚ ਵਿੱਚ ਸ਼ਾਮਲ ਹਨ ਅਤੇ ਫੌਜ ਵਿੱਚ 22 ਸਾਲ ਦਾ ਤਜਰਬਾ ਰੱਖਦੇ ਹਨ।  ਇਸ ਸਾਲ ਅਗਨੀਵੀਰ ਭਰਤੀ ਰੈਲੀ ਨਵੰਬਰ 2026 ਦੌਰਾਨ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਵਿਖੇ ਕਰਵਾਈ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਾਲਜ ਦੇ ਪ੍ਰਿੰਸੀਪਲ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਹੈ। ਮੀਟਿੰਗ ਦੌਰਾਨ ਕਰਨਲ ਰਸ਼ਮੀ ਨਰਾਇਣ ਨੇ ਭਰਤੀ ਰੈਲੀ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤੋਂ ਲੋੜੀਂਦੇ ਸਹਿਯੋਗ ਦੀ ਮੰਗ ਕੀਤੀ। ਇਸ ’ਤੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਆਰਮੀ ਅਧਿਕਾਰੀਆਂ ਨੂੰ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।  ਭਰਤੀ ਰੈਲੀ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਬਿਊਰੋ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। 

ਮੁੱਖ ਖ਼ਬਰਾਂ

ਸਰਕਾਰੀ ਕਾਲਜ ਡੇਰਾਬੱਸੀ ’ਚ ਵਿਧਾਇਕ ਰੰਧਾਵਾ ਨੇ ਨਵੇਂ ਟਿਊਬਵੈੱਲ ਦਾ ਰੱਖਿਆ ਨੀਂਹ ਪੱਥਰ

ਸਰਕਾਰੀ ਕਾਲਜ ਡੇਰਾਬੱਸੀ ’ਚ ਵਿਧਾਇਕ ਰੰਧਾਵਾ ਨੇ ਨਵੇਂ ਟਿਊਬਵੈੱਲ ਦਾ ਰੱਖਿਆ ਨੀਂਹ ਪੱਥਰ

ਸਰਕਾਰੀ ਕਾਲਜ ਡੇਰਾਬੱਸੀ ਵਿਖੇ ਵਿਧਾਇਕ ਰੰਧਾਵਾ ਨੇ 18.88 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦੇ ਕੰਮ ਦਾ ਨੀਂਹ ਪੱਥਰ ਰੱਖਿਆ

ਏ.ਡੀ.ਸੀ. ਪਟਿਆਲਾ ਨੇ 30 ਜੁਲਾਈ ਤੋਂ ਕਰਵਾਈ ਜਾਣ ਵਾਲੀ ਅਗਨੀਵੀਰ  ਰੈਲੀ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਏ.ਡੀ.ਸੀ. ਪਟਿਆਲਾ ਨੇ 30 ਜੁਲਾਈ ਤੋਂ ਕਰਵਾਈ ਜਾਣ ਵਾਲੀ ਅਗਨੀਵੀਰ  ਰੈਲੀ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਏ.ਡੀ.ਸੀ ਪਟਿਆਲਾ ਨੇ 30 ਜੁਲਾਈ ਤੋਂ 10 ਅਗਸਤ, 2026 ਤੱਕ ਹੋਣ ਵਾਲੀ ਪੰਜਾਬ ਦੀ ਸਭ ਤੋਂ ਮਹੱਤਵਪੂਰਨ ਰੈਲੀ ਦਾ ਲਿਆ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਉਪਲਬਧ ਕਰਵਾਉਣ ਲਈ ਕਿਹਾ।

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ 'ਏਆਰਓ ਅਗਨੀਵੀਰ ਭਰਤੀ ਰੈਲੀ' 30 ਜੁਲਾਈ ਤੋਂ 10 ਅਗਸਤ ਤੱਕ ਹੋਵੇਗੀ

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ 'ਏਆਰਓ ਅਗਨੀਵੀਰ ਭਰਤੀ ਰੈਲੀ' 30 ਜੁਲਾਈ ਤੋਂ 10 ਅਗਸਤ ਤੱਕ ਹੋਵੇਗੀ

ਪੰਜਾਬ ਦੇ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ 'ਏਆਰਓ ਪਟਿਆਲਾ ਅਗਨੀਵੀਰ ਭਰਤੀ ਰੈਲੀ' ਵਿੱਚ 12,000 ਤੋਂ ਵੱਧ ਉਮੀਦਵਾਰਾਂ ਦੇ ਪਹੁੰਚਣ ਦੀ ਸੰਭਾਵਨਾ ਹੈ।