ਗਰਮੀਆਂ ਵਿੱਚ ਫਲਾਂ ਦੀ ਸੁਰੱਖਿਆ

ਗਰਮੀਆਂ ਦੇ ਮੌਸਮ ਵਿੱਚ ਫਲਾਂ ਦੀ ਖਰੀਦ ਅਤੇ ਉਪਭੋਗ ਦੀ ਸੁਰੱਖਿਆ ਬਾਰੇ ਸਲਾਹ

ਫੂਡ ਸੇਫਟੀ ਵਿਭਾਗ, ਚੰਡੀਗੜ੍ਹ ਗਰਮੀਆਂ ਦੇ ਮੌਸਮ ਦੌਰਾਨ ਫਲਾਂ ਦੀ ਖਰੀਦ ਅਤੇ ਸੇਵਨ ਬਾਰੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਾ ਹੈ, ਜਿਸ ਨਾਲ ਬਿਮਾਰੀਆਂ ਤੋਂ ਬਚਾਅ ਹੋ ਸਕੇ।

By : True Update
ਗਰਮੀਆਂ ਦੇ ਮੌਸਮ ਵਿੱਚ ਫਲਾਂ ਦੀ ਖਰੀਦ ਅਤੇ ਉਪਭੋਗ ਦੀ ਸੁਰੱਖਿਆ ਬਾਰੇ ਸਲਾਹ

ਗਰਮੀਆਂ ਦੇ ਮੌਸਮ ਲਈ ਜਨ ਸਿਹਤ ਸਲਾਹ

ਚਲ ਰਹੇ ਗਰਮੀਆਂ ਦੇ ਮੌਸਮ ਅਤੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਵਧਦੇ ਜੋਖਮ ਨੂੰ ਦੇਖਦੇ ਹੋਏ, ਫੂਡ ਸੇਫਟੀ ਵਿਭਾਗ, ਚੰਡੀਗੜ੍ਹ ਆਮ ਲੋਕਾਂ ਨੂੰ ਫਲਾਂ ਦੀ ਖਰੀਦ ਅਤੇ ਉਪਭੋਗ ਦੇ ਦੌਰਾਨ ਨਿਮਨਲਿਖਤ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਾ ਹੈ:

* ਸੜਕ ਕਿਨਾਰੇ ਠੇਲਿਆਂ, ਰੇਹੜੀ ਬਜ਼ਾਰਾਂ ਅਤੇ ਖੁੱਲ੍ਹੇ ਵਿੱਚ ਵਿਕਣ ਵਾਲੇ ਕਟੇ ਜਾਂ ਛਿੱਲੇ ਹੋਏ ਫਲਾਂ ਦਾ ਸੇਵਨ ਨਾ ਕਰੋ। ਇਹ ਧੂੜ, ਮੱਖੀਆਂ ਅਤੇ ਹੋਰ ਪ੍ਰਕਾਰ ਦੇ ਪ੍ਰਦੂਸ਼ਣ ਦੇ ਸੰਪਰਕ ਵਿੱਚ ਹੁੰਦੇ ਹਨ।

* ਜ਼ਿਆਦਾ ਪੱਕੇ ਹੋਏ, ਦਬੇ ਹੋਏ, ਖਰਾਬ ਹੋਏ ਜਾਂ ਅਸਾਧਾਰਣ ਗੰਧ/ਦਿਖਾਵਟ ਵਾਲੇ ਫਲ ਨਾ ਖਰੀਦੋ।

* ਸਾਰੇ ਫਲਾਂ ਨੂੰ ਖਾਣ ਤੋਂ ਪਹਿਲਾਂ  ਸਵੱਛ ਪੀਣ ਯੋਗ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ, ਭਾਵੇਂ ਉਨ੍ਹਾਂ ਨੂੰ ਛਿੱਲਣਾ ਹੀ ਹੋਵੇ।

* ਕੇਵਲ ਸਾਫ਼-ਸੁਥਰੇ ਅਤੇ ਸਵੱਛਤਾ ਬਣਾਈ ਰੱਖਣ ਵਾਲੇ ਦੁਕਾਨਦਾਰਾਂ/ਵਿਕ੍ਰੇਤਾਵਾਂ ਤੋਂ ਹੀ ਫਲ ਖਰੀਦੋ।

* ਕਟੇ ਹੋਏ ਫਲਾਂ ਦਾ ਤੁਰੰਤ ਸੇਵਨ ਕਰੋ। ਵਿਸ਼ੇਸ਼ ਕਰਕੇ ਗਰਮ ਮੌਸਮ ਵਿੱਚ ਇਨ੍ਹਾਂ ਨੂੰ ਅਧਿਕ ਸਮੇਂ ਤੱਕ ਸੁਰੱਖਿਅਤ ਨਾ ਰੱਖੋ।

ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਤਰਕ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਸਵੱਛ ਪਿਰਤਾਂ ਦੀ ਸੂਚਨਾ ਵੈੱਬ-ਅਧਾਰਿਤ ਐਪਲੀਕੇਸ਼ਨ ਜਾਂ 'ਫੂਡ ਸੇਫਟੀ ਕਨੈਕਟ' ਮੋਬਾਈਲ ਐਪ' ਡਾਊਨਲੋਡ ਕਰਕੇ ਉਸ ਦੇ ਜ਼ਰੀਏ ਦੇਣ।

ਮੁੱਖ ਖ਼ਬਰਾਂ

ਪੀ. ਜੀ. ਆਈ. ਐਡਵਾਂਸ ਆਈ ਸੈਂਟਰ ਦਾ 98 ਕਰੋੜ ਨਾਲ ਹੋਵੇਗਾ ਵਿਸਥਾਰ

ਪੀ. ਜੀ. ਆਈ. ਐਡਵਾਂਸ ਆਈ ਸੈਂਟਰ ਦਾ 98 ਕਰੋੜ ਨਾਲ ਹੋਵੇਗਾ ਵਿਸਥਾਰ

6 ਮੰਜ਼ਿਲਾ ਬਣੇਗਾ ਨਵਾਂ ਬਲਾਕ, 4 ਨਵੇਂ ਆਪਰੇਸ਼ਨ ਥੀਏਟਰ ਤੇ 18 ਬੈੱਡਾਂ ਦਾ ਮਿਲੇਗਾ ਵਾਰਡ, ਨਵੇਂ ਬਲਾਕ ਨਾਲ ਮਰੀਜ਼ਾਂ ਨੂੰ ਇਲਾਜ ਤੇ ਸਰਜਰੀ ਦੀਆਂ ਸਹੂਲਤਾਂ ’ਚ ਮਿਲੇਗਾ ਵਾਧਾ

ਸੁਖਨਾ ਝੀਲ ਤੋਂ ਨਸ਼ਾ ਵਿਰੋਧੀ ਵੈਲਨੈੱਸ ਵਾਕਥਾਨ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿਖਾਈ ਹਰੀ ਝੰਡੀ

ਸੁਖਨਾ ਝੀਲ ਤੋਂ ਨਸ਼ਾ ਵਿਰੋਧੀ ਵੈਲਨੈੱਸ ਵਾਕਥਾਨ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿਖਾਈ ਹਰੀ ਝੰਡੀ

ਵੱਡੀ ਗਿਣਤੀ ’ਚ ਲੋਕਾਂ ਨੇ ਹਿੱਸਾ ਲੈ ਕੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਦਿੱਤਾ ਸੰਦੇਸ਼

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ

ਅੱਜ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

ਐਡਵਾਂਸਡ ਐਨਾਲਿਟੀਕਲ ਲੈਬਾਰਟਰੀ ਸਹੂਲਤ ਦਾ ਕਰਨਗੇ ਉਦਘਾਟਨ

ਐਡਵਾਂਸਡ ਐਨਾਲਿਟੀਕਲ ਲੈਬਾਰਟਰੀ ਸਹੂਲਤ ਦਾ ਕਰਨਗੇ ਉਦਘਾਟਨ

ਜੋ ਕਿ ਯੂਨੀਵਰਸਿਟੀ ਦੇ ਖੋਜ, ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ

ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ

ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ

ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਲਗਾਤਾਰ ਧਰਨੇ ਵਿੱਚ ਪਹੁੰਚ ਰਹੇ ਹਨ