ਚੰਡੀਗੜ੍ਹ, 16 ਸਤੰਬਰ (ਹਿੰ.ਸ.) : ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਦੇ 150 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਸੂਬੇ ਵਿੱਚ ਬਿਜਲੀ ਦੀ ਕੋਈ ਘਾਟ ਨਹੀਂ ਆਈ ਅਤੇ ਬਿਜਲੀ ਦੀ ਕਮੀ ਕਾਰਨ ਕਿਸੇ ਵੀ ਖੇਤਰ ਵਿੱਚ ਕੱਟ ਨਹੀਂ ਲਗਾਇਆ ਗਿਆ। ਬਿਜਲੀ ਮੰਤਰੀ ਨੇ ਕਿਹਾ ਕਿ ਰੋਪੜ ਪਾਵਰ ਪਲਾਂਟ ਦੇ ਦੋ ਯੂਨਿਟ, ਜਿਨ੍ਹਾਂ ਦੀ ਕੁੱਲ ਸਮਰੱਥਾ 150 ਮੈਗਾਵਾਟ ਹੈ, ਇਸ ਸਮੇਂ ਬੰਦ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਯੂਨਿਟ ਬੁੱਧਵਾਰ ਸਵੇਰ ਤੱਕ ਚਾਲੂ ਹੋਣ ਦੀ ਉਮੀਦ ਹੈ, ਜਦਕਿ ਦੂਜੇ ਯੂਨਿਟ ਨੂੰ ਚਾਲੂ ਕਰਨ ਵਿੱਚ ਕੁਝ ਹੋਰ ਦਿਨ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸੂਬੇ ਵਿੱਚ ਬਿਜਲੀ ਸਪਲਾਈ ਨਿਰਵਿਘਨ ਬਣੀ ਹੋਈ ਹੈ ਅਤੇ ਲੋਕਾਂ ਨੂੰ ਬਿਜਲੀ ਦੀ ਕਮੀ ਕਾਰਨ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਿਆ। ਸੌਂਦ ਨੇ ਕਿਹਾ ਕਿ ਪੰਜਾਬ ਨੇ ਹਾਲ ਹੀ ਵਿੱਚ ਲਗਾਤਾਰ ਆਪਣੀ ਵੱਧ ਰਹੀ ਬਿਜਲੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਮੁਤਾਬਕ 12 ਸਤੰਬਰ ਨੂੰ ਦੁਪਹਿਰ 2:15 ਵਜੇ 16268 ਮੈਗਾਵਾਟ, 13 ਸਤੰਬਰ ਨੂੰ ਸਵੇਰੇ 11:45 ਵਜੇ 16455 ਮੈਗਾਵਾਟ ਅਤੇ 14 ਸਤੰਬਰ ਨੂੰ ਦੁਪਹਿਰ 3 ਵਜੇ 17281 ਮੈਗਾਵਾਟ ਬਿਜਲੀ ਦੀ ਮੰਗ ਪੂਰੀ ਕੀਤੀ ਗਈ। ਬਿਜਲੀ ਮੰਤਰੀ ਨੇ ਦੱਸਿਆ ਕਿ 14 ਸਤੰਬਰ ਨੂੰ ਪੂਰੀ ਕੀਤੀ ਗਈ 17281 ਮੈਗਾਵਾਟ ਦੀ ਮੰਗ ਪੰਜਾਬ ਵੱਲੋਂ ਹੁਣ ਤੱਕ ਪੂਰੀ ਕੀਤੀ ਗਈ ਸਭ ਤੋਂ ਵੱਧ ਬਿਜਲੀ ਮੰਗ ਹੈ। ਉਨ੍ਹਾਂ ਕਿਹਾ ਕਿ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਸੂਬਾ ਆਪਣੀ ਰਿਕਾਰਡ ਬਿਜਲੀ ਮੰਗ ਨੂੰ ਪੂਰਾ ਕਰਨ ਵਿੱਚ ਸਮਰੱਥ ਰਿਹਾ ਹੈ। ਸੌਂਦ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਬਿਜਲੀ ਦੀ ਮੰਗ ਅਤੇ ਸਪਲਾਈ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਖਪਤਕਾਰਾਂ ਨੂੰ ਲੋੜ ਅਨੁਸਾਰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਇੱਕ ਯੂਨਿਟ ਬੁੱਧਵਾਰ ਸਵੇਰ ਤੱਕ ਚਾਲੂ ਹੋਣ ਦੀ ਉਮੀਦ
ਰੋਪੜ ਪਾਵਰ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਪੰਜਾਬ ’ਚ ਬਿਜਲੀ ਦੀ ਘਾਟ ਨਹੀਂ : ਸੌਂਦ
ਕਿਹਾ : 17281 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਬਿਨਾਂ ਕਿਸੇ ਕੱਟ ਪੂਰੀ ਕੀਤੀ
By :
True Update
,
Sukhwinder Kaur
•
ਟੈਗਸ:
Punjab power supply
Ropar power plant shutdown
Punjab electricity demand
Punjab electricity surplus
ਮੁੱਖ ਖ਼ਬਰਾਂ
ਪੰਜਾਬ ਨੇ ਬਿਨਾਂ ਕੱਟਾਂ ਦੇ ਪੂਰੀ ਕੀਤੀ 17,423 ਮੈਗਾਵਾਟ ਦੀ ਰਿਕਾਰਡ ਬਿਜਲੀ ਮੰਗ : ਤਰੁਨਪ੍ਰੀਤ ਸਿੰਘ ਸੌਂਦ
ਸਤੰਬਰ ‘ਚ ਆਮ ਨਾਲੋਂ ਬਿਜਲੀ ਮੰਗ 'ਚ 33 ਫ਼ੀਸਦ ਵੱਧ ਸਪਲਾਈ ਮੰਗ ਪੂਰੀ ਕੀਤੀ, ਚਾਰੇ ਖੇਤਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਜਾਰੀ ਰੱਖੀ ਗਈ
ਪੀਐਸਪੀਸੀਐਲ ਪ੍ਰਬੰਧਨ ਹੜਤਾਲ 'ਤੇ ਹੋਇਆ ਸਖ਼ਤ, ਹੜਤਾਲ ’ਤੇ ਗਏ ਮੁਲਾਜ਼ਮਾਂ ਲਈ 'ਨੋ ਵਰਕ, ਨੋ ਪੇਅ' ਲਾਗੂ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਦੀ 21 ਜੁਲਾਈ ਤੋਂ ਚੱਲ ਰਹੀ ਸਮੂਹਿਕ ਛੁੱਟੀ ਅਤੇ ਹੜਤਾਲ ਕਾਰਨ ਬਿਜਲੀ ਸਪਲਾਈ ਅਤੇ ਖਪਤਕਾਰ ਸੇਵਾਵਾਂ ਪ੍ਰਭਾਵਿਤ ਹੋਣ ਲੱਗੀਆਂ ਹਨ।